ਵਿਆਹ ਤੋਂ 5 ਦਿਨ ਬਾਅਦ ਹੀ ਲਾੜੇ ਦੀ ਟੁੱ+ਟੀ ਲੱਤ,ਟੱਕਰ ਤੋਂ ਬਾਅਦ ਡਿੱਗੀ 10 ਫੁੱਟ ਦੂਰ

ਫਾਜ਼ਿਲਕਾ ‘ਚ ਵਿਆਹ ਤੋਂ 5 ਦਿਨ ਬਾਅਦ ਲਾੜੇ ਨਾਲ ਭਿਆਨਕ ਹਾਦਸੇ ਵਿਚ ਲੱਤ ਟੁੱਟ ਕੇ 10 ਫੁੱਟ ਦੂਰ ਜਾ ਡਿੱਗੀ। ਨੌਜਵਾਨ ਸ਼ਗਨ ਸਕੀਮ ਲਈ ਆਧਾਰ ਕਾਰਡ ਲੈਣ ਜਾ ਰਿਹਾ ਸੀ ਕਿ ਰਾਸਤੇ ਵਿਚ ਨੌਜਵਾਨ ਦੇ ਮੋਟਰਸਾਈਕਲ ਦੀ ਬਲਦ ਰੇਹੜੇ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ। ਨੌਜਵਾਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੋਂ ਇਕ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

ਇਸ ਮੌਕੇ ਨੌਜਵਾਨ ਦੇ ਪਿਤਾ ਜਗਦੀਸ਼ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਖੁਈਖੇੜਾ ਕੋਲ ਆਧਾਰ ਕਾਰਡ ਲੈਣ ਆਇਆ ਸੀ। ਇਸ ਦੌਰਾਨ ਵਾਪਸ ਜਾਂਦੇ ਸਮੇਂ ਰਸਤੇ ਵਿਚ ਅੱਗੇ ਜਾ ਰਹੇ ਬਲਦ ਰੇਹੜੇ ਨਾਲ ਉਸ ਦੀ ਟੱਕਰ ਹੋ ਗਈ।

ਇਸ ਦੌਰਾਨ ਉਸ ਦਾ ਸਾਲ਼ਾ ਵੀ ਉਸ ਦੇ ਨਾਲ ਸੀ, ਹਾਦਸੇ ਵਿਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੌਰਾਨ ਉਸ ਦੇ ਪੁੱਤਰ ਦੀ ਲੱਤ ਕੱਟੀ ਗਈ। ਉਨ੍ਹਾਂ ਦੱਸਿਆ ਕਿ 5 ਦਿਨ ਪਹਿਲਾਂ ਹੀ ਉਸ ਦੇ ਪੁੱਤਰ ਦਾ ਵਿਆਹ ਹੋਇਆ ਸੀ ਅਤੇ ਹੁਣ ਉਹ ਸ਼ਗਨ ਸਕੀਮ ਦਾ ਫਾਰਮ ਭਰਨ ਲਈ ਆਧਾਰ ਕਾਰਡ ਲੈਣ ਜਾ ਰਿਹਾ ਸੀ। ਪਰਿਵਾਰ ਨੇ ਹਾਦਸੇ ਨੂੰ ਲੈ ਕੇ ਕਰਵਾਈ ਦੀ ਮੰਗ ਕਰਦਿਆਂ ਇਨਸਾਫ ਦੀ ਗੁਹਾਰ ਲਗਾਈ ਹੈ।

ਇਸ ਸਬੰਧੀ ਮੌਜੂਦ ਡਾਕਟਰ ਚਰਨਪਾਲ ਨੇ ਦੱਸਿਆ ਕਿ ਉਨ੍ਹਾਂ ਕੋਲ ਸੜਕ ਹਾਦਸੇ ਵਿਚ ਜ਼ਖਮੀ ਹੋਏ ਦੋ ਲੋਕ ਆਏ ਹਨ। ਜਦਕਿ ਇਕ ਨੌਜਵਾਨ ਦੀ ਲੱਤ ਸਰੀਰ ਤੋਂ ਵੱਖ ਹੋ ਚੁੱਕੀ ਸੀ। ਜਿਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।

error: Content is protected !!