ਰਾਹੁਲ ਗਾਂਧੀ ਨੂੰ ਸਾਵਰਕਰ ਦੇ ਪੋਤੇ ਨੇ ਭੇਜਿਆ ਨੋਟਿਸ, ਅਦਾਲਤ ਨੇ ਬੁਲਾਇਆ ਪੇਸ਼ੀ ਲਈ

ਰਾਹੁਲ ਗਾਂਧੀ ਨੂੰ ਸਾਵਰਕਰ ਦੇ ਪੋਤੇ ਨੇ ਭੇਜਿਆ ਨੋਟਿਸ, ਅਦਾਲਤ ਨੇ ਬੁਲਾਇਆ ਪੇਸ਼ੀ ਲਈ

ਪੁਣੇ/ਦਿੱਲੀ (ਵੀਓਪੀ ਬਿਊਰੋ) ਪੁਣੇ ਦੀ ਇੱਕ ਵਿਸ਼ੇਸ਼ ਅਦਾਲਤ ਨੇ ਵੀਰ ਸਾਵਰਕਰ ਦੇ ਪੋਤੇ ਵੱਲੋਂ ਦਾਇਰ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ‘ਤੇ ਸਾਵਰਕਰ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ। ਅਦਾਲਤ ਨੇ ਰਾਹੁਲ ਨੂੰ ਸੰਮਨ ਜਾਰੀ ਕਰਕੇ 23 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।

ਪਿਛਲੇ ਸਾਲ ਸਾਵਰਕਰ ਦੇ ਪੋਤੇ ਸਾਤਯਕੀ ਸਾਵਰਕਰ ਨੇ ਇਸ ਸਬੰਧ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਖਿਲਾਫ ਪੁਣੇ ਦੀ ਇਕ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਪਿਛਲੇ ਮਹੀਨੇ ਇਸ ਕੇਸ ਨੂੰ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ (ਐਫਐਮਐਫਸੀ) ਅਦਾਲਤ ਤੋਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਲਈ ਵਿਸ਼ੇਸ਼ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਆਪਣੀ ਸ਼ਿਕਾਇਤ ਵਿੱਚ ਸਾਵਰਕਰ ਦੇ ਪੋਤੇ ਨੇ ਦੋਸ਼ ਲਾਇਆ ਹੈ ਕਿ ਰਾਹੁਲ ਨੇ ਮਾਰਚ 2023 ਵਿੱਚ ਲੰਡਨ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਦਾਅਵਾ ਕੀਤਾ ਸੀ ਕਿ ਵੀਰ ਸਾਵਰਕਰ ਨੇ ਇੱਕ ਕਿਤਾਬ ਵਿੱਚ ਲਿਖਿਆ ਸੀ ਕਿ ਉਸ ਨੇ ਅਤੇ ਉਸ ਦੇ ਪੰਜ-ਛੇ ਦੋਸਤਾਂ ਨੇ ਇੱਕ ਵਾਰ ਇੱਕ ਮੁਸਲਮਾਨ ਵਿਅਕਤੀ ਨੂੰ ਕੁੱਟਿਆ ਸੀਸੀ।

ਸਾਵਰਕਰ ਦੇ ਪੋਤੇ ਨੇ ਕਿਹਾ ਕਿ ਅਜਿਹੀ ਕੋਈ ਘਟਨਾ ਕਦੇ ਨਹੀਂ ਵਾਪਰੀ। ਵੀਰ ਸਾਵਰਕਰ ਨੇ ਕਿਤੇ ਵੀ ਅਜਿਹਾ ਕੁਝ ਨਹੀਂ ਲਿਖਿਆ।

error: Content is protected !!