ਹਰਿਆਣਾ ਚੋਣਾਂ ‘ਚ AAP ਉਮੀਦਵਾਰਾਂ ਨਾਲ ਹੋਈ ਮਾੜੀ, ਕਈਆਂ ਨੂੰ ਤਾਂ ਸਿਰਫ 200-400 ਵੋਟਾਂ ਹੀ ਪਈਆਂ

ਹਰਿਆਣਾ ਚੋਣਾਂ ‘ਚ AAP ਉਮੀਦਵਾਰਾਂ ਨਾਲ ਹੋਈ ਮਾੜੀ, ਕਈਆਂ ਨੂੰ ਤਾਂ ਸਿਰਫ 200-400 ਵੋਟਾਂ ਹੀ ਪਈਆਂ

ਚੰਡੀਗੜ੍ਹ (ਵੀਓਪੀ ਬਿਊਰੋ) ਦਿੱਲੀ ਵਿੱਚ ਕਈ ਸਾਲਾਂ ਤੋਂ ਲਗਾਤਾਰ ਸੱਤਾ ਵਿੱਚ ਮੌਜੂਦ ਆਮ ਆਦਮੀ ਪਾਰਟੀ ਨੇ ਜਦੋਂ 2022 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਰਿਕਾਰਡ 92 ਸੀਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਤਾਂ ਹਰ ਪਾਸੇ ਚਰਚਾ ਹੋ ਰਹੀ ਸੀ ਕੀ ਹੁਣ ਇਹ ਪਾਰਟੀ ਨੈਸ਼ਨਲ ਪਾਰਟੀ ਵੱਲੋਂ ਆਪਣੀ ਪਛਾਣ ਬਣਾ ਸਕਦੀ ਹੈ। ਇਹ ਪਾਰਟੀ ਬਾਰੇ ਕਿਹਾ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਸੀਟ ਹਾਸਿਲ ਕਰਕੇ ਵਿਰੋਧੀ ਪਾਰਟੀਆਂ ਨੂੰ ਟੈਂਸ਼ਨ ਵਿੱਚ ਪਾ ਸਕਦੀ ਹੈ ਪਰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਮਾੜਾ ਹੀ ਹਸ਼ਰ ਹੋਇਆ।

ਇਸ ਤੋਂ ਬਾਅਦ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ ਕਿ ਉਹ ਹਰਿਆਣਾ ਵਿਧਾਨ ਸਭਾ ਦੀਆਂ 90 ਦੀਆਂ 90 ਸੀਟਾਂ ‘ਤੇ ਚੋਣ ਲੜੇ ਅਤੇ ਵੱਧ ਤੋਂ ਵੱਧ ਸੀਟਾਂ ਹਾਸਿਲ ਕਰਕੇ ਵਿਰੋਧੀਆਂ ਨੂੰ ਆਪਣੇ ਬਾਰੇ ਸੋਚਣ ਲਈ ਮਜਬੂਰ ਕਰਨ ਪਰ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ ਇੱਥੇ ਆਮ ਆਦਮੀ ਪਾਰਟੀ ਨੂੰ ਬੇਹਦ ਹੀ ਨਿਰਾਸ਼ਾ ਮਿਲੀ ਹੈ। ਨਿਰਾਸ਼ਾ ਵੀ ਇਸ ਤਰ੍ਹਾਂ ਦੀ ਮਿਲੀ ਹੈ ਕਿ ਇੱਥੇ ਕਈ ਉਮੀਦਵਾਰਾਂ ਨੂੰ ਦੋ-ਚਾਰ ਸੋ ਵੋਟਾਂ ਦੇ ਲਈ ਵੀ ਤਰਲੇ ਕਰਨੇ ਪਏ, ਬਹੁਤ ਹੀ ਘੱਟ ਗਿਣਤੀ ਵਾਲੇ ਉਮੀਦਵਾਰ ਸਨ, ਜੋ ਆਮ ਆਦਮੀ ਪਾਰਟੀ ਲਈ 1000 ਦੇ ਕਰੀਬ ਵੋਟਾਂ ਲਿਆ ਸਕੇ ਨਹੀਂ ਤਾਂ ਜਿਆਦਾਤਰ ਉਮੀਦਵਾਰ 200 – 400 ਵੋਟਾਂ ਤੱਕ ਹੀ ਸਿਮਟ ਗਏ।

ਹਰਿਆਣਾ ਵਿੱਚ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਵਿਧਾਨ ਸਭਾ ਚੋਣਾਂ ‘ਚ ਭਾਜਪਾ ਹੁਣ ਤੱਕ 4 ਸੀਟਾਂ ‘ਤੇ ਜਿੱਤ ਦਰਜ ਕਰ ਚੁੱਕੀ ਹੈ ਅਤੇ 44 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ 9 ਸੀਟਾਂ ਜਿੱਤੀਆਂ ਹਨ ਅਤੇ 27 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਹਾਲਾਂਕਿ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਹਰਿਆਣਾ ਦੇ ਲੋਕਾਂ ਨੇ ‘ਆਪ’ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ।

ਨਤੀਜੇ ਦੱਸਦੇ ਹਨ ਕਿ ਹਰਿਆਣਾ ਦੇ ਲੋਕਾਂ ਨੇ ਇਸ ਵਾਰ ‘ਆਪ’ ਦੇ ਵਾਅਦਿਆਂ ‘ਤੇ ਭਰੋਸਾ ਨਹੀਂ ਕੀਤਾ ਹੈ। ਆਮ ਆਦਮੀ ਪਾਰਟੀ ਚੋਣਾਂ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ। ਕਈ ਸੀਟਾਂ ‘ਤੇ ਪਾਰਟੀ ਉਮੀਦਵਾਰਾਂ ਨੂੰ ਸਿਰਫ਼ 600 ਅਤੇ 800 ਵੋਟਾਂ ਹੀ ਮਿਲੀਆਂ।

AAP lost in haryana vidhan sabha election’s political news latest

error: Content is protected !!