ਰਾਮਲੀਲਾ ‘ਚ ਕੁੰਭਕਰਨ ਦਾ ਕਿਰਦਾਰ ਨਿਭਾਉਂਦੇ ਨੂੰ ਆਇਆ ਹਾਰਟ ਅਟੈਕ, ਤੋੜਿਆ ਦ+ਮ

ਰਾਮਲੀਲਾ ‘ਚ ਕੁੰਭਕਰਨ ਦਾ ਕਿਰਦਾਰ ਨਿਭਾਉਂਦੇ ਨੂੰ ਆਇਆ ਹਾਰਟ ਅਟੈਕ, ਤੋੜਿਆ ਦ+ਮ

ਦਿੱਲੀ – ਦੱਖਣੀ ਦਿੱਲੀ ਤੋਂ ਇੱਕ ਬੇਹਦ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਚਿਰਾਗ ਇਲਾਕੇ ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਰਾਵਣ ਦੇ ਭਰਾ ਕੁੰਭਕਰਨ ਦਾ ਕਿਰਦਾਰ ਨਿਭਾਅ ਰਹੇ ਅਭਿਨੇਤਾ ਨੂੰ ਅਚਾਨਕ ਛਾਤੀ ‘ਚ ਦਰਦ ਮਹਿਸੂਸ ਹੋਇਆ ਅਤੇ ਉਹ ਉੱਥੇ ਹੀ ਬੈਠ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਾਲ ਸ਼ਾਰਦੀਆ ਨਵਰਾਤਰੀ ਦੌਰਾਨ ਇਹ ਦੂਜੀ ਘਟਨਾ ਹੈ, ਜਦੋਂ ਰਾਮਲੀਲਾ ਵਿੱਚ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਦੀ ਮੌਤ ਹੋ ਗਈ ਹੈ।

ਪੁਲਿਸ ਨੇ ਦੱਸਿਆ ਕਿ ਮਾਲਵੀਆ ਨਗਰ ‘ਚ ਸਾਵਿਤਰੀ ਨਗਰ ਰਾਮਲੀਲਾ ‘ਚ ਕੁੰਭਕਰਨ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਨੂੰ ਅਚਾਨਕ ਛਾਤੀ ‘ਚ ਦਰਦ ਦੀ ਸ਼ਿਕਾਇਤ ਹੋ ਗਈ। ਉਸ ਨੂੰ ਤੁਰੰਤ ਆਕਾਸ਼ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀਐੱਸਆਰਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਲਾਕਾਰ ਦੀ ਪਛਾਣ ਵਿਕਰਮ ਤਨੇਜਾ ਵਾਸੀ ਪੱਛਮੀ ਵਿਹਾਰ ਵਜੋਂ ਹੋਈ ਹੈ।

ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11 ਵਜੇ ਵਾਪਰੀ। ਸ਼ੱਕ ਹੈ ਕਿ 60 ਸਾਲਾ ਵਿਕਰਮ ਤਨੇਜਾ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਉਸ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!