ਜੱਜ ਦੇ ਘਰ ਚੋਰੀ ਦੇ ਸ਼ੱਕ ‘ਚ ਬੇਕਸੂਰ 23 ਸਾਲਾਂ ਕੁੜੀ ਨੂੰ ਚੁੱਕ ਲਿਆ ਪੁਲਿਸ ਨੇ, 2-3 ਦਿਨ ਤੱਕ ਕੀਤਾ ਤਸ਼ੱਦਦ

ਜੱਜ ਦੇ ਘਰ ਚੋਰੀ ਦੇ ਸ਼ੱਕ ‘ਚ ਬੇਕਸੂਰ 23 ਸਾਲਾਂ ਕੁੜੀ ਨੂੰ ਚੁੱਕ ਲਿਆ ਪੁਲਿਸ ਨੇ, 2-3 ਦਿਨ ਤੱਕ ਕੀਤਾ ਤਸ਼ੱਦਦ

ਗੁਰਦਾਸਪੁਰ (ਵੀਓਪੀ ਬਿਊਰੋ) ਜੱਜ ਦੇ ਘਰ ‘ਚ ਹੋਈ ਚੋਰੀ ਦੇ ਮਾਮਲੇ ‘ਚ 23 ਸਾਲਾ ਲੜਕੀ ‘ਤੇ ਥਰਡ ਡਿਗਰੀ ਟਾਰਚਰ ਦੇ ਮਾਮਲੇ ‘ਚ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੱਡੀ ਕਾਰਵਾਈ ਕੀਤੀ ਹੈ। ਮਾਮਲੇ ਦਾ ਨੋਟਿਸ ਲੈਂਦਿਆਂ ਐੱਸਐੱਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਥਾਣਾ ਸਿਟੀ ਦੇ ਐੱਸਐੱਚਓ ਗੁਰਮੀਤ ਸਿੰਘ, ਏਐੱਸਆਈ ਮੰਗਲ ਸਿੰਘ, ਏਐੱਸਆਈ ਅਸ਼ਵਨੀ ਕੁਮਾਰ ਅਤੇ ਏਐੱਸਆਈ ਸਰਵਣ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਲਾਈਨ ਹਾਜ਼ਰ ਕਰ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਗੁਰਦਾਸਪੁਰ ਵਿੱਚ ਇੱਕ ਜੱਜ ਦੇ ਘਰੋਂ 22 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਆਪਣੀ ਇੱਜ਼ਤ ਬਚਾਉਣ ਲਈ ਥਾਣਾ ਸਿਟੀ ਦੀ ਪੁਲਿਸ ਨੇ ਉਕਤ ਅਧਿਕਾਰੀ ਦੇ ਘਰ ਕੰਮ ਕਰਨ ਵਾਲੀ 23 ਸਾਲਾ ਲੜਕੀ ਨੂੰ ਸ਼ੱਕ ਦੇ ਆਧਾਰ ’ਤੇ ਹੀ ਚੁੱਕ ਲਿਆ।

ਲੜਕੀ ਦਾ ਦੋਸ਼ ਹੈ ਕਿ ਥਾਣਾ ਇੰਚਾਰਜ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਦੋ ਦਿਨ ਗੈਰ-ਕਾਨੂੰਨੀ ਤੌਰ ‘ਤੇ ਸਰਕਾਰੀ ਕੁਆਰਟਰਾਂ ਵਿਚ ਰੱਖਿਆ ਅਤੇ ਅਣਮਨੁੱਖੀ ਤਸ਼ੱਦਦ ਕੀਤਾ। ਮਮਤਾ (23) ਪੁੱਤਰੀ ਤਰਸੇਮ ਮਸੀਹ ਵਾਸੀ ਪਿੰਡ ਆਲੇ ਚੱਕ ਨੇ ਦੱਸਿਆ ਕਿ ਉਹ ਜੱਜ ਅਧਿਕਾਰੀ ਦੇ ਘਰ ਸਫ਼ਾਈ ਦਾ ਕੰਮ ਕਰਦੀ ਹੈ।

ਸਿਟੀ ਪੁਲਿਸ ਨੇ ਅਧਿਕਾਰੀ ਦੇ ਘਰ ਚੋਰੀ ਦੇ ਸ਼ੱਕ ’ਚ ਉਸ ਨੂੰ ਉਸ ਦੇ ਘਰੋਂ ਚੁੱਕ ਲਿਆ। ਉਸ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਥਾਣਾ ਸਿਟੀ ਦੇ ਐੱਸਐੱਚਓ ਗੁਰਮੀਤ ਸਿੰਘ ਅਤੇ ਤਿੰਨ ਹੋਰ ਏਐੱਸਆਈ ਉਸ ​​ਨੂੰ ਚੁੱਕ ਕੇ ਪੁਲਿਸ ਕੁਆਰਟਰ ਵਿੱਚ ਲੈ ਗਏ। ਉੱਥੇ ਉਸ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਸ ਨੂੰ ਦੋ ਦਿਨ ਸਰਕਾਰੀ ਕੁਆਰਟਰਾਂ ਵਿੱਚ ਰੱਖਿਆ ਗਿਆ ਅਤੇ ਤਸੀਹੇ ਦਿੱਤੇ ਗਏ। ਇਸ ਤੋਂ ਬਾਅਦ ਉਸ ਦੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੂੰ ਬੁਲਾਇਆ ਗਿਆ ਅਤੇ ਉਸ ਨੂੰ ਘਰ ਭੇਜ ਦਿੱਤਾ ਗਿਆ।

Punjab police torucher girl, Punjab news, gurdaspur, latest news, crime news, police officers and asi sicline hazir from duty ajab gajab news

error: Content is protected !!