ਬੰਦੀ ਛੋੜ ਦਿਵਸ… ਗੁਰੂ ਸਾਹਿਬਾਨ ਨੇ 52 ਰਾਜਿਆਂ ਨੂੰ ਵੀ ਕਰਵਾਇਆ ਰਿਹਾਅ
ਵੀਓਪੀ ਡੈਸਕ – ਪੰਜਾਬ ਵਿੱਚ ਜਿੱਥੇ ਦੇਸ਼ ਭਰ ਵਾਂਗ ਦਿਵਾਲੀ ਦਾ ਕਾਫੀ ਉਤਸ਼ਾਹ ਹੈ ਉਸੇ ਦੇ ਨਾਲ ਬੰਦੀ ਛੋੜ ਦਿਵਸ ਦਾ ਵੀ ਪੰਜਾਬ ਵਿੱਚ ਕਾਫੀ ਜਿਆਦਾ ਉਤਸਾਹ ਪੰਜਾਬ ਵਿੱਚ ਖਾਸ ਕਰਕੇ ਬੰਦੀ ਛੋੜ ਦਿਵਸ ਵਜੋਂ ਹੀ ਦਿਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਬੰਦੀ ਛੋੜ ਦਿਵਸ ਦਾ ਇਤਿਹਾਸ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਹੈ। ਸਿੱਖ ਭਾਈਚਾਰੇ ਦੇ ਲੋਕ ਦੀਵਾਲੀ ਦੇ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਇਹ ਤਿਉਹਾਰ ਸਿੱਖਾਂ ਦੇ ਖਾਸ ਤਿਉਹਾਰਾਂ ਵਿੱਚੋਂ ਇੱਕ ਹੈ। ਸਿੱਖ ਇਸ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ।
ਬੰਦੀ ਛੋੜ ਦਿਵਸ ਦਾ ਇਤਿਹਾਸ ਕਾਫੀ ਪੁਰਾਣਾ ਹੈ। ਇਸ ਦਾ ਸਬੰਧ ਮੁਗਲਾਂ ਨਾਲ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੁਗਲਾਂ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਕਿਲੇ ‘ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਨੂੰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਵਿੱਚ ਮੁਗਲ ਸਲਤਨਤ ਲਈ ਖ਼ਤਰਾ ਸਮਝੇ ਜਾਂਦੇ ਲੋਕਾਂ ਨੂੰ ਕੈਦ ਵਿੱਚ ਰੱਖਿਆ ਗਿਆ ਸੀ।