ਸਾਊਥ ਫਿਲਮ ਸਟਾਰ ਨੇ ਬਣਾਈ ਆਪਣੀ ਬ੍ਰਿਗੇਡ… ਕਿਹਾ- ਜੋ ਸਨਾਤਨ ਧਰਮ ਦੇ ਖਿਲਾਫ਼ ਬੋਲਦੇ ਨੇ ਸਬਕ ਸਿਖਾਵਾਂਗੇ

ਸਾਊਥ ਫਿਲਮ ਸਟਾਰ ਨੇ ਬਣਾਈ ਆਪਣੀ ਬ੍ਰਿਗੇਡ… ਕਿਹਾ- ਜੋ ਸਨਾਤਨ ਧਰਮ ਦੇ ਖਿਲਾਫ਼ ਬੋਲਦੇ ਨੇ ਸਬਕ ਸਿਖਾਵਾਂਗੇ

 

 

ਦਿੱਲੀ (ਵੀਓਪੀ ਬਿਊਰੋ) ਦੱਖਣ ਦੇ ਮੰਨੇ-ਪ੍ਰਮੰਨੇ ਸੁਪਰਸਟਾਰ ਅਤੇ ਜਨਸੇਨਾ ਪਾਰਟੀ (ਜੇਐੱਸਪੀ) ਦੇ ਮੁਖੀ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਆਪਣੀ ਪਾਰਟੀ ਅੰਦਰ ‘ਨਰਸਿੰਘ ਵਾਰਾਹੀ ਬ੍ਰਿਗੇਡ’ ਬਣਾਉਣ ਦਾ ਐਲਾਨ ਕੀਤਾ ਹੈ। ਇਸ ਬ੍ਰਿਗੇਡ ਦਾ ਮੁੱਖ ਉਦੇਸ਼ ਸਨਾਤਨ ਧਰਮ ਦੀ ਰੱਖਿਆ ਕਰਨਾ ਹੋਵੇਗਾ।

ਪਵਨ ਕਲਿਆਣ ਨੇ ਸ਼ਨੀਵਾਰ ਨੂੰ ਆਪਣੇ ਸੰਬੋਧਨ ‘ਚ ਕਿਹਾ, ”ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ, ਪਰ ਮੈਂ ਆਪਣੇ ਵਿਸ਼ਵਾਸ ‘ਤੇ ਪੱਕਾ ਹਾਂ। ਜੋ ਲੋਕ ਸਨਾਤਨ ਧਰਮ ਦੀ ਆਲੋਚਨਾ ਕਰਦੇ ਹਨ ਜਾਂ ਸੋਸ਼ਲ ਮੀਡੀਆ ‘ਤੇ ਇਸ ਬਾਰੇ ਅਪਮਾਨਜਨਕ ਗੱਲ ਕਰਦੇ ਹਨ, ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਇਸ ਲਈ, ਮੈਂ ਸਨਾਤਨ ਧਰਮ ਦੀ ਰੱਖਿਆ ਲਈ ਆਪਣੀ ਪਾਰਟੀ ਦੇ ਅੰਦਰ ‘ਨਰਸਿੰਘ ਵਾਰਾਹੀ ਬ੍ਰਿਗੇਡ’ ਨਾਮ ਦਾ ਇੱਕ ਸਮਰਪਿਤ ਵਿੰਗ ਸਥਾਪਤ ਕਰ ਰਿਹਾ ਹਾਂ।”

error: Content is protected !!