ਸ਼ਮਸ਼ਾਨਘਾਟ ‘ਚ ਸ਼ਰੇਆਮ ਪੀਤਾ ਜਾ ਰਿਹਾ ਚਿੱਟਾ, ਖੁਦ ਹੀ ਚਿਤਾ ‘ਤੇ ਲੇਟਣ ਲਈ ਤਿਆਰ ਨਸ਼ੇੜੀ

ਸ਼ਮਸ਼ਾਨਘਾਟ ‘ਚ ਸ਼ਰੇਆਮ ਪੀਤਾ ਜਾ ਰਿਹਾ ਚਿੱਟਾ, ਖੁਦ ਹੀ ਚਿਤਾ ‘ਤੇ ਲੇਟਣ ਲਈ ਤਿਆਰ ਨਸ਼ੇੜੀ

ਤਰਨਤਾਰਨ (ਵੀਓਪੀ ਬਿਊਰੋ) ਹਲਕਾ ਪੱਟੀ ਦੇ ਪਿੰਡ ਲੋਹਕਾ ‘ਚ ਚਿਵਨਪ੍ਰਾਸ਼ ਦੇ ਨਾਂ ‘ਤੇ ਚਿੱਟਾ ਵੇਚਿਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਨੇੜੇ ਖਾਲੀ ਪਲਾਟਾਂ ਤੇ ਸ਼ਮਸ਼ਾਨਘਾਟ ‘ਚ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨ ਨਸ਼ਾ ਕਰਨ ਲਈ ਆਉਂਦੇ ਹਨ | ਨਸ਼ਾ ਤਸਕਰਾਂ ਦੀ ਇੱਕ ਤਿਕੜੀ ਸ਼ਮਸ਼ਾਨਘਾਟ ਵਿਖੇ ਚਿੱਟਾ ਵੇਚਦੀ ਹੈ। ਐਸਐਸਪੀ ਅਭਿਮਨਿਊ ਰਾਣਾ ਨੇ ਸਬ ਡਵੀਜ਼ਨ ਪੱਟੀ ਦੇ ਡੀਐਸਪੀ ਕਮਲਪ੍ਰੀਤ ਸਿੰਘ ਤੋਂ ਇਸ ਘਟਨਾ ਦੀ ਰਿਪੋਰਟ ਮੰਗੀ ਹੈ। ਡੀਐਸਪੀ ਮੰਡ ਸਥਾਨਕ ਥਾਣਾ ਇੰਚਾਰਜ ਹਰਜਿੰਦਰ ਸਿੰਘ ਸਮੇਤ ਮੌਕੇ ’ਤੇ ਪੁੱਜੇ।

ਇਹ ਸ਼ਮਸ਼ਾਨਘਾਟ ਪਿੰਡ ਲੋਹਕਾ, ਲੋਹਕਾ ਖੁਰਦ, ਨੰਦਪੁਰ, ਖੱਬੇ ਰਾਜਪੂਤਾਂ, ਕੇਰੋਂ, ਨੱਥੂਚੱਕਾ ਦੇ ਨਸ਼ੇੜੀਆਂ ਲਈ ਵਰਦਾਨ ਬਣ ਗਿਆ ਹੈ। ਚਿੱਟੇ ਨੂੰ ਕੋਡ ਸ਼ਬਦ ਵਜੋਂ ਚਯਵਨਪ੍ਰਾਸ਼ ਦਾ ਨਾਂ ਦਿੱਤਾ ਗਿਆ ਹੈ। ਸ਼ਮਸ਼ਾਨਘਾਟ ਕੋਲ ਬੈਠੇ ਨੌਜਵਾਨ ਸ਼ਰੇਆਮ ਹੈਰੋਇਨ ਪੀ ਰਹੇ ਸਨ। ਇਸ ਸਬੰਧੀ ਨਿਊਜ਼ ਚੈਨਲਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ।

error: Content is protected !!