ਨਸ਼ਿਆਂ ਵਿਰੁੱਧ ਸਾਬਕਾ ਫੌਜੀ ਦਾ ਖਾਸ ਉਪਰਾਲਾ, ਨੌਜਵਾਨਾਂ ਨੂੰ ਦੇ ਰਿਹਾ ਆਰਮੀ ਲਈ ਮੁਫ਼ਤ ਟ੍ਰੇਨਿੰਗ

ਨਸ਼ਿਆਂ ਵਿਰੁੱਧ ਸਾਬਕਾ ਫੌਜੀ ਦਾ ਖਾਸ ਉਪਰਾਲਾ, ਨੌਜਵਾਨਾਂ ਨੂੰ ਦੇ ਰਿਹਾ ਆਰਮੀ ਲਈ ਮੁਫ਼ਤ ਟ੍ਰੇਨਿੰਗ

ਵੀਓਪੀ ਬਿਊਰੋ – ਪੰਜਾਬ ਵਿੱਚ ਨਸ਼ੇ ਦਾ ਪ੍ਰਕੋਪ ਇੰਨਾ ਜਿਆਦਾ ਵੱਧ ਗਿਆ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਧਾਰਮਿਕ ਸਥਾਨਾਂ ‘ਤੇ ਜਾ ਕੇ ਮੰਨਤਾਂ ਮੰਗਦੇ ਹਨ। ਨਸ਼ੇ ਤੋਂ ਪ੍ਰਕੋਪ ਤੋਂ ਅੱਜ ਦੀ ਦੁਨੀਆ ਵਿੱਚ ਉਹੀ ਇਨਸਾਨ ਬਚਿਆ ਹੈ, ਜਿਸ ਦੇ ਉੱਪਰ ਵਾਲ ਦੀ ਪੂਰੀ ਕਿਰਪਾ ਨਹੀਂ ਤੁਹਾਨੂੰ ਨਸ਼ੇ ਨੇ ਕਈ ਘਰ ਬਰਬਾਦ ਕਰ ਦਿੱਤੇ ਨੇ ਭਰ ਬਠਿੰਡਾ ਦੇ ਇੱਕ ਸਾਬਕਾ ਫੌਜੀ ਨੇ ਅਜਿਹਾ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਨਾਲ ਉਹ ਆਪਣੇ ਵੱਲੋਂ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਕੋਸ਼ਿਸ਼ ਕਰ ਰਿਹਾ ਹੈ।

ਬਠਿੰਡਾ ਦੇ ਗੋਬਿੰਦਪੁਰਾ ਪਿੰਡ ਦਾ ਸਾਬਕਾ ਫੌਜੀ ਸੁਖਪਾਲ ਸਿੰਘ, ਜਿਸ ਨੇ ਆਪਣੇ ਪਿੰਡ ਤੋਂ ਨਸ਼ੇ ਦੀ ਅਲਾਮਤ ਖਤਮ ਕਰਨ ਲਈ ਪਿੰਡ ਚ ਫਰੀ ਆਰਮੀ ਟ੍ਰੇਨਿੰਗ ਸੈਂਟਰ ਖੋਲ ਰੱਖਿਆ ਹੈ।ਜਿੱਥੇ ਬਠਿੰਡਾ ਦੇ ਆਸ-ਪਾਸ ਦੇ ਪਿੰਡਾਂ ਦੇ 30 ਦੇ ਕਰੀਬ ਮੁੰਡੇ ਕੁੜੀਆਂ ਆਰਮੀ ਚ ਭਰਤੀ ਹੋਣ ਲਈ ਟ੍ਰੇਨਿੰਗ ਲੈਂਦੇ ਹਨ। ਇਸ ਟ੍ਰੇਨਿੰਗ ਸੈਂਟਰ ਦੇ ਕਈ ਮੁੰਡੇ ਕੁੜੀਆਂ ਪੁਲਿਸ ਅਤੇ ਆਰਮੀ ਵਿੱਚ ਭਰਤੀ ਵੀ ਹੋ ਚੁੱਕੇ ਹਨ।

ਸਾਬਕਾ ਫੌਜੀ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਰੋਜ਼ ਸਵੇਰੇ ਦੋ ਘੰਟੇ ਅਤੇ ਸ਼ਾਮ ਨੂੰ ਇਹਨਾਂ ਮੁੰਡੇ ਕੁੜੀਆਂ ਨੂੰ ਆਰਮੀ ਚ ਭਰਤੀ ਹੋਣ ਲਈ ਫਿਜ਼ੀਕਲ ਟ੍ਰੇਨਿੰਗ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਬੱਚੇ ਭਰਤੀ ਹੁੰਦੇ ਹਨ ਤਾਂ ਉਸਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਇਹ ਫਰੀ ਟ੍ਰੇਨਿੰਗ ਕੈਂਪ ਅੱਗੇ ਵੀ ਇਸੇ ਤਰੀਕੇ ਨਾਲ ਚਲਦਾ ਰਹੇਗਾ।

error: Content is protected !!