RSS ਮੁਖੀ ਦਾ ਅਜੀਬੋ-ਗਰੀਬ ਬਿਆਨ, ਕਿਹਾ- ਵੱਧ ਤੋਂ ਵੱਧ ਬੱਚੇ ਪੈਦਾ ਕਰੋ ਜੇ ਸਮਾਜ ਬਚਾਉਣਾ ਆ
ਵੀਓਪੀ ਬਿਊਰੋ – ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਚਾਲਕ ਮੋਹਨ ਭਾਗਵਤ ਨੇ ਦੇਸ਼ ‘ਚ ਘਟਦੀ ਆਬਾਦੀ ਵਿਕਾਸ ਦਰ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇਸ਼ ਦੀ ਆਬਾਦੀ ਵਾਧਾ ਦਰ 2.1 ਤੋਂ ਹੇਠਾਂ ਚਲੀ ਜਾਂਦੀ ਹੈ ਤਾਂ ਉਹ ਸਮਾਜ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ।
ਭਾਗਵਤ ਨੇ ਕਿਹਾ, ਆਧੁਨਿਕ ਜਨਸੰਖਿਆ ਵਿਗਿਆਨ ਕਹਿੰਦਾ ਹੈ ਕਿ ਕਿਸੇ ਸਮਾਜ ਦੇ ਬਚਾਅ ਲਈ 2.1 ਦੀ ਆਬਾਦੀ ਵਾਧਾ ਦਰ ਜ਼ਰੂਰੀ ਹੈ। ਜੇਕਰ ਇਹ ਦਰ ਘਟਦੀ ਹੈ ਤਾਂ ਕਈ ਭਾਸ਼ਾਵਾਂ ਅਤੇ ਸੱਭਿਆਚਾਰ ਅਲੋਪ ਹੋ ਸਕਦੇ ਹਨ। ਉਨ੍ਹਾਂ ਅੱਗੇ ਕਿਹਾ, ਸਾਡੇ ਦੇਸ਼ ਦੀ ਆਬਾਦੀ ਨੀਤੀ ਵੀ 2.1 ਦੀ ਵਿਕਾਸ ਦਰ ਦਾ ਟੀਚਾ ਰੱਖਦੀ ਹੈ। ਇਸਦਾ ਮਤਲਬ ਹੈ ਕਿ ਇੱਕ ਜੋੜੇ ਨੂੰ ਔਸਤਨ ਦੋ ਤੋਂ ਵੱਧ ਬੱਚੇ ਹੋਣੇ ਚਾਹੀਦੇ ਹਨ।
ਭਾਗਵਤ ਨੇ ਆਪਣੇ ਬਿਆਨ ਵਿੱਚ ਪਰਿਵਾਰ ਨਿਯੋਜਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਪਰਿਵਾਰ ਨਿਯੋਜਨ ਦੇ ਨਾਲ-ਨਾਲ ਆਬਾਦੀ ਵਾਧੇ ਨੂੰ ਉਤਸ਼ਾਹਿਤ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ ਅਤੇ ਸਿਹਤਮੰਦ ਸਮਾਜ ਲਈ ਲੋੜੀਂਦੀ ਆਬਾਦੀ ਦਾ ਹੋਣਾ ਜ਼ਰੂਰੀ ਹੈ।