ਮਾਸੀ ਦੀ ਕੁੜੀ ਨਾਲ ਕਰਾਇਆ ਵਿਆਹ,ਪਤਨੀ ਤੇ ਹੋਇਆ ਸ਼ੱਕ ਤਾਂ ਮਾਂ ਬੇਟੀ ਦਾ ਕਰਤਾ ਕ+ਤ+ਲ

ਵੀਓਪੀ ਬਿਓਰੋ:ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਚਕੇਰੀ ਥਾਣਾ ਖੇਤਰ ‘ਚ ਇਕ ਨੌਜਵਾਨ ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਦੋਹਰਾ ਕਤਲ ਕਰ ਦਿੱਤਾ। ਪੀਟਰ ਜੋਸੇਫ ਨਾਮ ਦੇ ਦੋਸ਼ੀ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਫਿਰ ਆਪਣੀ ਸੱਸ ਦਾ ਵੀ ਕਤਲ ਕਰ ਦਿੱਤਾ। ਇਹ ਘਟਨਾ ਐਤਵਾਰ ਰਾਤ ਫਰੈਂਡਜ਼ ਕਲੋਨੀ ‘ਚ ਵਾਪਰੀ। ਰੌਲਾ-ਰੱਪਾ ਸੁਣ ਕੇ ਆਂਢ-ਗੁਆਂਢ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਈ। ਅੰਦਰ ਦੋ ਔਰਤਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ ਅਤੇ ਦੋਸ਼ੀ ਉੱਥੇ ਬੈੱਡ ‘ਤੇ ਬੈਠਾ ਸੀ। ਪੁਲਸ ਵੱਲੋਂ ਫੜੇ ਗਏ ਮੁਲਜ਼ਮ ਨੇ ਸਨਸਨੀਖੇਜ਼ ਖੁਲਾਸੇ ਕੀਤੇ ਹਨ।

ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਅਤੇ ਸੱਸ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਹੈ। ਮੁਲਜ਼ਮ ਨੇ ਕਿਹਾ ਕਿ ਇਹੀ ਕਾਰਨ ਸੀ ਕਿ ਮੈਂ ਮੌਕੇ ਤੋਂ ਭੱਜਿਆ ਨਹੀਂ। ਮੇਰੀ 7 ਸਾਲ ਪਹਿਲਾਂ ਆਪਣੀ ਮਾਸੀ ਦੀ ਲੜਕੀ ਕਾਮਿਨੀ ਸਿੰਘ ਨਾਲ ਲਵ ਮੈਰਿਜ ਹੋਈ ਸੀ।

ਮੈਂ ਉਸ ਲਈ ਸਭ ਕੁਝ ਛੱਡ ਦਿੱਤਾ ਸੀ ਪਰ ਮੇਰੀ ਪਤਨੀ ਕਾਮਿਨੀ ਨੇ ਮੈਨੂੰ ਧੋਖਾ ਦਿੱਤਾ। ਉਸ ਦਾ ਦਿੱਲੀ ਦੇ ਇੱਕ ਲੜਕੇ ਨਾਲ ਅਫੇਅਰ ਚੱਲ ਰਿਹਾ ਸੀ, ਮੈਂ ਉਸ ਨੂੰ ਵਾਰ-ਵਾਰ ਸਮਝਾਇਆ ਪਰ ਉਹ ਨਹੀਂ ਮੰਨੀ। ਮੇਰੀ ਸੱਸ ਵੀ ਉਸਦਾ ਸਾਥ ਦੇ ਰਹੀ ਸੀ, ਇਸ ਲਈ ਉਸਦਾ ਵੀ ਕਤਲ ਕਰ ਦਿੱਤਾ।

ਮੁਲਜ਼ਮ ਪੀਟਰ ਜੋਸਫ਼ ਇੱਕ ਪ੍ਰਾਈਵੇਟ ਕੰਪਨੀ ਦੀ ਕੰਟੀਨ ਵਿੱਚ ਕੰਮ ਕਰਦਾ ਹੈ। ਉਹ ਮੂਲ ਰੂਪ ਤੋਂ ਬੁਲੰਦਸ਼ਹਿਰ ਦੇ ਕੋਤਵਾਲੀ ਇਲਾਕੇ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਨੇ 2017 ਵਿੱਚ ਫਰੈਂਡਜ਼ ਕਲੋਨੀ ਵਿੱਚ ਰਹਿਣ ਵਾਲੀ ਮਾਸੀ ਪੁਸ਼ਪਾ (62) ਦੀ ਲੜਕੀ ਕਾਮਿਨੀ ਸਿੰਘ (39) ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਕਾਮਿਨੀ ਆਪਣੇ ਪੇਕੇ ਘਰ ਰਹਿਣ ਲੱਗੀ। ਪਤੀ ਪੀਟਰ ਵੀ ਆ ਕੇ ਉਸ ਨਾਲ ਰਹਿਣ ਲੱਗਾ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਦੋਹਾਂ ‘ਚ ਲੜਾਈ ਸ਼ੁਰੂ ਹੋ ਗਈ। ਕਾਮਿਨੀ ਫੋਨ ‘ਤੇ ਗੱਲ ਕਰਦੀ ਸੀ। ਪੀਟਰ ਨੂੰ ਸ਼ੱਕ ਸੀ ਕਿ ਉਸ ਦਾ ਦਿੱਲੀ ਦੇ ਇਕ ਲੜਕੇ ਨਾਲ ਅਫੇਅਰ ਚੱਲ ਰਿਹਾ ਸੀ।

ਕਾਮਿਨੀ ਐਤਵਾਰ ਰਾਤ ਆਪਣੇ ਬੁਆਏਫ੍ਰੈਂਡ ਨਾਲ ਗੱਲ ਕਰ ਰਹੀ ਸੀ। ਇਸ ਗੱਲ ਨੂੰ ਲੈ ਕੇ ਜੋਸਫ਼ ਅਤੇ ਕਾਮਿਨੀ ਵਿਚਕਾਰ ਲੜਾਈ ਹੋ ਗਈ। ਗੁੱਸੇ ਵਿੱਚ ਜੋਸਫ਼ ਨੇ ਉਸਨੂੰ ਮਾਰ ਦਿੱਤਾ। ਦਖਲ ਦੇਣ ਆਈ ਸੱਸ ਨੂੰ ਵੀ ਮਾਰ ਦਿੱਤਾ।ਦੋਸ਼ੀ ਨੇ ਪੁਲਸ ਸਾਹਮਣੇ ਆਪਣੇ ਬਿਆਨ ‘ਚ ਕਿਹਾ, ‘ਮੈਂ ਦਮ ਘੁੱਟ ਕੇ ਹੋਰ ਨਹੀਂ ਰਹਿ ਸਕਦਾ। ਹੁਣ ਚੀਜ਼ਾਂ ਅਸਹਿ ਹੋ ਗਈਆਂ ਸਨ। ਮੈਂ ਆਪਣੀ ਮਾਸੀ ਪੁਸ਼ਪਾ ਦੀ ਬੇਟੀ ਕਾਮਿਨੀ ਸਿੰਘ ਨਾਲ 2017 ਵਿੱਚ ਲਵ ਮੈਰਿਜ ਕੀਤੀ ਸੀ। ਮੈਂ ਕਾਮਿਨੀ ਲਈ ਸਭ ਕੁਝ ਛੱਡ ਦਿੱਤਾ ਸੀ, ਇੱਥੋਂ ਤੱਕ ਕਿ ਆਪਣਾ ਪਰਿਵਾਰ, ਮਾਤਾ-ਪਿਤਾ ਅਤੇ ਘਰ ਵੀ, ਅਤੇ ਉਸਦੇ ਨਾਲ ਰਹਿਣ ਲੱਗ ਪਿਆ ਸੀ ਪਰ ਉਸਨੇ ਮੈਨੂੰ ਧੋਖਾ ਦਿੱਤਾ। ਸਭ ਤੋਂ ਵੱਡਾ ਕਸੂਰ ਮੇਰੀ ਮਾਸੀ ਭਾਵ ਸੱਸ ਦਾ ਸੀ। ਉਹ ਉਸਨੂੰ ਭੜਕਾ ਰਹੀ ਸੀ।

error: Content is protected !!