ਗੁਆਂਢਣ ਦੇ ਪਿਆਰ ਚ ਅੰਨੇ ਹੋਏ ਨੇ ਸਾ+ੜ ਦਿੱਤੀ ਜਿੰਦਾ,ਫਿਰ ਖੁਦ ਵੀ ਚੁੱਕਿਆ ਖੌਫਨਾਕ ਕਦਮ

ਵੀਓਪੀ ਬਿਓਰੋ: ਮਾਨਸਾ ਦੇ ਪਿੰਡ ਬੋੜਾਵਾਲ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇੱਕ ਸਨਕੀ ਆਸ਼ਕ ਨੇ ਵਿਆਹੀ ਔਰਤ ਦਾ ਬੇਰਹਿਮੀ ਨਾਲ ਕਰ ਦਿੱਤਾ। ਔਰਤ ਦੀ ਪਹਿਚਾਨ ਮਨਜੀਤ ਕੌਰ ਵਜੋਂ ਹੋਈ ਹੈ।

ਜੋਕਿ ਲੜਕੇ ਦੇ ਗੁਆਂਢ  ਵਿੱਚ ਵਿਆਹੀ ਹੋਈ ਸੀ। ਹਾਲਾਂਕਿ ਇਸ ਕਾਂਡ ਨੂੰ ਕਰਨ ਤੋਂ ਬਾਅਦ ਨੌਜਵਾਨ ਫਰਾਰ ਹੋ ਜਾਂਦਾ ਹੈ ਤੇ ਤਿੰਨ ਘੰਟੇ ਬਾਅਦ ਆਪਣੇ ਘਰ ਵਿੱਚ ਆਉਂਦਾ ਹੈ ਤੇ ਖੁਦ ਵੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਂਦਾ ਹੈ।

ਲੜਕੇ ਦੀ ਪਹਿਚਾਨ ਮੇਜਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਭੀਖੀ ਦੇ ਐਸਐਚਓ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ

ਕਿ ਪਿੰਡ ਬੋੜਾਵਾਲ ਵਿਖੇ ਇੱਕ ਔਰਤ ਦਾ ਕਤਲ ਕਰ ਦਿਤਾ ਗਿਆ ਹੈ ਅਤੇ ਉਸ ਨੂੰ ਅੱਗ ਲਗਾ ਦਿੱਤੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਕਤਲ ਕਰਨ ਵਾਲੇ ਮੇਜਰ ਸਿੰਘ ਵੱਲੋਂ ਵੀ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਉਹਨਾਂ ਦੱਸਿਆ ਕਿ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਭੇਜ ਦਿੱਤਾ ਗਿਆ ਹੈ।

error: Content is protected !!