ਟਰੰਪ ਦੀ ਟੀਮ ‘ਚ ਭਾਰਤੀਆਂ ਦੀ ਧਮਕ, ਚੰਡੀਗੜ੍ਹ ਦੀ ਹਰਮੀਤ ਨੂੰ ਮਿਲੀ ਇਹ ਵੱਡੀ ਜ਼ਿੰਮੇਵਾਰੀ

ਵੀਓਪੀ ਬਿਊਰੋ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੀਮ ਤੋਂ ਭਾਰਤੀਆਂ ਦਾ ਦਬਦਬਾ ਵਧਦਾ ਜਾ ਰਿਹਾ ਹੈ। ਇਸ ਸੂਚੀ ‘ਚ ਨਵਾਂ ਨਾਂ ਹਰਮੀਤ ਕੇ ਢਿੱਲੋਂ ਦਾ ਸ਼ਾਮਲ ਹੋਇਆ ਹੈ। ਟਰੰਪ ਨੇ ਭਾਰਤੀ-ਅਮਰੀਕੀ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਹਾਇਕ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ। ਟਰੰਪ ਨੇ ਖੁਦ ਇਸ ਦਾ ਐਲਾਨ ਕੀਤਾ ਹੈ।

ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਹਰਮੀਤ ਕੇ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਨਿਯੁਕਤ ਕਰਕੇ ਖੁਸ਼ ਹਾਂ। ਟਰੰਪ ਨੇ ਕਿਹਾ, ਹਰਮੀਤ ਆਪਣੇ ਪੂਰੇ ਕਰੀਅਰ ਦੌਰਾਨ ਨਾਗਰਿਕ ਸੁਤੰਤਰਤਾ ਦੀ ਰੱਖਿਆ ਲਈ ਖੜ੍ਹਾ ਰਿਹਾ ਹੈ। ਹਰਮੀਤ ਅਮਰੀਕਾ ਦੇ ਚੋਟੀ ਦੇ ਵਕੀਲਾਂ ਵਿੱਚੋਂ ਇੱਕ ਹਨ। ਉਹ ਡਾਰਟਮਾਊਥ ਕਾਲਜ ਤੇ ਯੂਨੀਵਰਸਿਟੀ ਆਫ਼ ਵਰਜੀਨੀਆ ਲਾਅ ਸਕੂਲ ਤੋਂ ਗ੍ਰੈਜੂਏਟ ਹਨ।

ਡੋਨਾਲਡ ਟਰੰਪ ਨੇ ਕਿਹਾ ਕਿ ਹਰਮੀਤ ਸਿੱਖ ਭਾਈਚਾਰੇ ਦਾ ਸਤਿਕਾਰਤ ਮੈਂਬਰ ਹੈ। ਨਿਆਂ ਵਿਭਾਗ ਵਿਖੇ ਹਰਮੀਤ ਸਾਡੇ ਸੰਵਿਧਾਨਕ ਅਧਿਕਾਰਾਂ ਦਾ ਅਣਥੱਕ ਰਖਵਾਲਾ ਹੋਵੇਗਾ ਅਤੇ ਸਾਡੇ ਨਾਗਰਿਕ ਅਧਿਕਾਰਾਂ ਤੇ ਚੋਣ ਕਾਨੂੰਨਾਂ ਨੂੰ ਨਿਰਪੱਖ ਅਤੇ ਜ਼ੋਰਦਾਰ ਢੰਗ ਨਾਲ ਲਾਗੂ ਕਰੇਗਾ।

ਹਰਮੀਤ ਢਿੱਲੋਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਅਮਰੀਕਾ ਚਲੇ ਗਏ ਜਦੋਂ ਉਹ ਛੋਟੀ ਸੀ। 2016 ਵਿੱਚ, ਉਹ ਕਲੀਵਲੈਂਡ ਵਿੱਚ GOP ਸੰਮੇਲਨ ਦੇ ਮੰਚ ‘ਤੇ ਮੌਜੂਦ ਰਹਿਣ ਵਾਲੀ ਪਹਿਲੀ ਭਾਰਤੀ-ਅਮਰੀਕੀ ਸੀ।

ਡੋਨਾਲਡ ਟਰੰਪ ਨੇ ਹੁਣ ਤੱਕ ਕਈ ਭਾਰਤੀਆਂ ਨੂੰ ਆਪਣੀ ਟੀਮ ‘ਚ ਨਾਮਜ਼ਦ ਕੀਤਾ ਹੈ। ਨਵੇਂ ਚੁਣੇ ਗਏ ਉਪ ਪ੍ਰਧਾਨ ਜੇਡੀ ਵਾਂਸ ਦੀ ਪਤਨੀ ਊਸ਼ਾ ਚਿਲੁਕੁਰੀ ਭਾਰਤੀ ਮੂਲ ਦੇ ਹਨ। ਊਸ਼ਾ ਆਂਧਰਾ ਪ੍ਰਦੇਸ਼ ਨਾਲ ਸਬੰਧਤ ਹੈ।

error: Content is protected !!