ਕੈਨੇਡਾ ‘ਚ ਹਿੰਦੂ ਮੰਦਰ ਬਾਹਰ ਹਿੰਸਕ ਝੜਪ, ਪੁਲਿਸ ਨੇ ਜਾਰੀ ਕੀਤੀ ਮੁਲਜ਼ਮਾਂ ਦੀ ਤਸਵੀਰ

ਕੈਨੇਡਾ ‘ਚ ਹਿੰਦੂ ਮੰਦਰ ਬਾਹਰ ਹਿੰਸਕ ਝੜਪ, ਪੁਲਿਸ ਨੇ ਜਾਰੀ ਕੀਤੀ ਮੁਲਜ਼ਮਾਂ ਦੀ ਤਸਵੀਰ

 

 

ਵੀਓਪੀ ਬਿਊਰੋ- ਬਰੈਂਪਟਨ ਸ਼ਹਿਰ ਦੇ ਅਮਨ ਕਨੂੰਨ ਲਈ ਜ਼ਿੰਮੇਵਾਰ ਪੀਲ ਖੇਤਰੀ ਪੁਲਿਸ ਨੇ 3 ਨਵੰਬਰ ਨੂੰ ਗੋਰ ਰੋਡ ਸਥਿਤ ਹਿੰਦੂ ਮੰਦਰ ਦੇ ਬਾਹਰ ਹੋਈਆਂ ਹਿੰਸਕ ਝੜਪਾਂ ਵਿੱਚ ਮੁਲਜ਼ਮ ਪਾਏ ਗਏ ਲੋਕਾਂ ਦੀਆਂ ਤਸਵੀਰਾਂ ਜਾਰੀ ਕਰ ਕੇ ਆਮ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਗ੍ਰਿਫਤਾਰੀ ਸੰਭਵ ਹੋ ਸਕੇ। ਤਸਵੀਰਾਂ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਫੋਟੋਆਂ ਵਿਚਲੇ ਲੋਕਾਂ ਦੀ ਪਛਾਣ ਕਰ ਕੇ ਪੁਲਿਸ ਨੂੰ ਦੱਸਿਆ ਜਾਵੇ, ਤਾਂ ਜੋ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ


ਪੁਲਿਸ ਅਨੁਸਾਰ ਲੰਘੀ 3 ਨਵੰਬਰ ਨੂੰ ਗੋਰ ਰੋਡ ਵਾਲੇ ਮੰਦਰ ਅਤੇ ਉਸ ਤੋਂ ਅਗਲੇ ਦਿਨ ਮਿਸੀਸਾਗਾ ਖੇਤਰ ਵਿੱਚ ਹੋਈ ਹੁਲੜਬਾਜ਼ੀ ਦੀਆਂ ਦਰਜਨਾਂ ਵੀਡੀਓ ਉਨ੍ਹਾਂ ਕੋਲ ਪੁੱਜੀਆਂ ਹਨ, ਜਿਨ੍ਹਾਂ ਦੀ ਉਦੋਂ ਤੋਂ ਜਾਂਚ ਕੀਤੀ ਜਾ ਰਹੀ ਸੀ ਤੇ ਆਖਰ ਕੁਝ ਉਹ ਲੋਕ ਜਿਨ੍ਹਾਂ ਇਸ ਹੁਲੜਬਾਜ਼ੀ ਵਿੱਚ ਮੋਹਰੀ ਰੋਲ ਅਦਾ ਕੀਤੇ, ਉਨ੍ਹਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ। ਪਰ ਉਨ੍ਹਾਂ ਦੀ ਪਛਾਣ ਕਰਨ ਵਿੱਚ ਆ ਰਹੀ ਦਿੱਕਤ ਕਾਰਨ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਟਿਹਰੇ ’ਚ ਖੜ੍ਹਾਇਆ ਜਾ ਸਕੇ। ਪੁਲੀਸ ਦਾ ਕਹਿਣਾ ਹੈ ਕਿ ਸੂਚਨਾਕਾਰਾਂ ਦੀ ਪਛਾਣ ਗੁਪਤ ਰੱਖੀ ਜਾਏਗੀ ਤੇ ਉਨ੍ਹਾਂ ਤੋਂ ਕੋਈ ਅਜਿਹੀ ਪੁੱਛ ਪੜਤਾਲ ਨਹੀਂ ਕੀਤੀ ਜਾਏਗੀ, ਜੋ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੋਵੇ। ਪੁਲੀਸ ਨੇ ਇਸ ਸਬੰਧੀ ਆਪਣੇ ਅਧਿਕਾਰਤ ‘ਐਕਸ’ ਖ਼ਾਤੇ ਉਤੇ ਇਕ ਟਵੀਟ ਪਾਈ ਹੈ।


ਦੱਸ ਦਈਏ ਕਿ ਪਿਛਲੇ ਮਹੀਨੇ ਭਾਰਤੀ ਕੌਂਸਲੇਟ ਜਨਰਲ ਵਲੋਂ ਕੈਨੇਡਾ ਰਹਿੰਦੇ ਭਾਰਤੀ ਪੈਨਸ਼ਨ ਧਾਰਕਾਂ ਨੂੰ ਜਿਉਂਦੇ ਹੋਣ ਦੇ ਸਰਟੀਫਿਕੇਟ ਜਾਰੀ ਕਰਨ ਲਈ ਮੰਦਰ ਦੇ ਅੰਦਰ ਕੈਂਪ ਲਾਇਆ ਗਿਆ ਸੀ, ਪਰ ਕੁਝ ਖਾਲਿਸਤਾਨੀ ਸਮਥਕਾਂ ਵਲੋਂ ਮੰਦਰ ਦੇ ਬਾਹਰ ਕੌਂਲਲੇਟ ਅਮਲੇ ਦਾ ਵਿਰੋਧ ਕਰਦਿਆਂ ਭਾਰਤ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਸੀ। ਉਸ ਮੌਕੇ ਕੁਝ ਲੋਕਾਂ ਵਲੋਂ ਨਾਅਰੇਬਾਜ਼ੀ ਦਾ ਵਿਰੋਧ ਕੀਤਾ ਗਿਆ ਅਤੇ ਇਸ ਕਾਰਨ ਵਿਵਾਦ ਹਿੰਸਕ ਹੋ ਗਿਆ, ਜਿਸ ਕਾਰਨ ਪੁਲੀਸ ਨੂੰ ਦਖਲ ਦੇਣਾ ਪਿਆ।

error: Content is protected !!