ਕੈਨੇਡਾ ‘ਚ ਹਿੰਦੂ ਮੰਦਰ ਬਾਹਰ ਹਿੰਸਕ ਝੜਪ, ਪੁਲਿਸ ਨੇ ਜਾਰੀ ਕੀਤੀ ਮੁਲਜ਼ਮਾਂ ਦੀ ਤਸਵੀਰ

ਵੀਓਪੀ ਬਿਊਰੋ- ਬਰੈਂਪਟਨ ਸ਼ਹਿਰ ਦੇ ਅਮਨ ਕਨੂੰਨ ਲਈ ਜ਼ਿੰਮੇਵਾਰ ਪੀਲ ਖੇਤਰੀ ਪੁਲਿਸ ਨੇ 3 ਨਵੰਬਰ ਨੂੰ ਗੋਰ ਰੋਡ ਸਥਿਤ ਹਿੰਦੂ ਮੰਦਰ ਦੇ ਬਾਹਰ ਹੋਈਆਂ ਹਿੰਸਕ ਝੜਪਾਂ ਵਿੱਚ ਮੁਲਜ਼ਮ ਪਾਏ ਗਏ ਲੋਕਾਂ ਦੀਆਂ ਤਸਵੀਰਾਂ ਜਾਰੀ ਕਰ ਕੇ ਆਮ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਗ੍ਰਿਫਤਾਰੀ ਸੰਭਵ ਹੋ ਸਕੇ। ਤਸਵੀਰਾਂ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਫੋਟੋਆਂ ਵਿਚਲੇ ਲੋਕਾਂ ਦੀ ਪਛਾਣ ਕਰ ਕੇ ਪੁਲਿਸ ਨੂੰ ਦੱਸਿਆ ਜਾਵੇ, ਤਾਂ ਜੋ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ




