ਧੁੰਦ ਦਾ ਕਹਿਰ, ਆਪਸ ‘ਚ ਟਕਰਾਏ 20 ਵਾਹਨ , ਹਾਦਸੇ ‘ਚ 28 ਲੋਕ ਜ਼ਖ਼ਮੀ 

ਬੁਲੰਦਸ਼ਹਿਰ ‘ਚ ਰਾਜ ਮਾਰਗ ‘ਤੇ ਧੁੰਦ ਕਾਰਨ 20 ਤੋਂ ਵੱਧ ਵਾਹਨ ਆਪਸ ‘ਚ ਟਕਰਾ ਗਏ। ਇਸ ਹਾਦਸੇ ‘ਚ 28 ਲੋਕ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ।

ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਸਵੇਰੇ 9 ਵਜੇ ਦਿੱਲੀ-ਅਲੀਗੜ੍ਹ ਹਾਈਵੇਅ ‘ਤੇ ਬੁਲੰਦਸ਼ਹਿਰ ਦੇ ਥਾਂਦੀ ਪਿਆਊ ਨੇੜੇ ਰੋਡਵੇਜ਼ ਦੀ ਬੱਸ ਸਾਹਮਣੇ ਤੋਂ ਆ ਰਹੇ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟਕਰਾ ਗਈ।

ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਵਾਹਨ ਆਪਸ ਵਿਚ ਟਕਰਾਣੇ ਸ਼ੁਰੂ ਹੋ ਗਏ।

ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਲੰਮਾ ਜਾਮ ਲਗ ਗਿਆ।

ਰਾਹਤ ਕਾਰਜਾਂ ਵਿਚ ਲੱਗੀ ਪੁਲਿਸ ਨੇ ਪਹਿਲਾਂ ਰਸਤਾ ਮੋੜਿਆ, ਜਿਸ ਤੋਂ ਬਾਅਦ ਨੁਕਸਾਨੇ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਾਇਆ ਗਿਆ।

error: Content is protected !!