ਜਿਸ ਪਿੰਡ ਨੇ ਨ+ਸ਼ੇ ਖਿਲਾਫ ਮਤਾ ਪਾਇਆ, ਉਸੇ ਪਿੰਡ ਨੌਜਵਾਨ ਦੀ ਚਿੱ+ਟੇ ਦੀ ਓਵਰਡੋਜ਼ ਨਾਲ ਹੋਈ ਮੌ+ਤ

ਜਿਸ ਪਿੰਡ ਨੇ ਨ+ਸ਼ੇ ਖਿਲਾਫ ਮਤਾ ਪਾਇਆ, ਉਸੇ ਪਿੰਡ ਨੌਜਵਾਨ ਦੀ ਚਿੱ+ਟੇ ਦੀ ਓਵਰਡੋਜ਼ ਨਾਲ ਹੋਈ ਮੌ+ਤ

ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੇ ਵਿੱਚ 19 ਸਾਲਾਂ ਨੌਜਵਾਨ ਦੀ ਚਿਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਇਸ ਤੋਂ ਬਾਅਦ ਰੋਸ ਵਜੋਂ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਮਾਨਸਾ-ਸਿਰਸਾ ਰੋਡ ਜਾਮ ਕਰ ਦਿੱਤਾ। ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਮ੍ਰਿਤਕ ਆਪਣੇ ਦੋਸਤਾਂ ਦੇ ਨਾਲ ਗਿਆ ਸੀ, ਜਿਸ ਤੋਂ ਬਾਅਦ ਸਾਡੇ ਕੋਲ ਕੱਲ ਸਵੇਰੇ ਕਿਸੇ ਮੁੰਡੇ ਦਾ ਫੋਨ ਆਇਆ ਕਿ ਤੁਹਾਡੇ ਮੁੰਡੇ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਾਇਆ ਤਾਂ ਪੋਸਟਮਾਰਟਮ ਦੇ ਵਿੱਚ ਆਇਆ ਕਿ ਚਿੱਟੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਆ, ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ।

ਤੁਹਾਨੂੰ ਦੱਸ ਦੇਈਏ ਕਿ ਇਹ ਉਹ ਹੀ ਜਵਾਰ ਕੇ ਪਿੰਡ ਹੈ, ਜਿੱਥੋਂ ਦੀ ਪੰਚਾਇਤ ਨੇ ਪਿਛਲੇ ਕੁਝ ਦਿਨਾਂ ਪਹਿਲਾਂ ਮਤਾ ਪਾਇਆ ਸੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਤਾਂ ਦੂਰ ਦੀ ਗੱਲ ਹੈ, ਸਟਿੰਗ ਵੀ ਨਹੀਂ ਵਿਕੂਗੀ ਤਾਂ ਇਸ ਤੋਂ ਬਾਅਦ ਗੱਲ ਕਰਦੇ ਐਂਟੀ ਡਰੱਗ ਟਾਸਕ ਫੋਰਸ ਦੇ ਮੈਂਬਰ ਪਰਮਿੰਦਰ ਝੋਟੇ ਨਾਲ ਗੱਲ ਕੀਤੀ ਤਾਂ ਉਹਦਾ ਕਹਿਣਾ ਸੀ ਕਿ ਸਰਕਾਰਾਂ ਲਗਾਤਾਰ ਦਾਅਵੇ ਕਰਦੀਆਂ ਵੀ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਹੋ ਗਿਆ ਪਰ ਕਿਤੇ ਚਿੱਟਾ ਜੋ ਹ ਪੰਜਾਬ ਦੇ ਵਿੱਚ ਸ਼ਰੇਆਮ ਵਿਕ ਰਿਹਾ ਤਾਂ ਕਿਤੇ ਨਾ ਕਿਤੇ ਸਰਕਾਰਾਂ ਦੇ ਨਾਲ ਵੀ ਰੋਸ ਜਾਹਿਰ ਕੀਤਾ ਅਤੇ ਪਰਿਵਾਰ ਨੂੰ ਮੁਆਵਜ਼ੇ ਦੀ ਮੰਗ ਵੀ ਕੀਤੀ।

error: Content is protected !!