ਇਹ ਘਟਨਾ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਲਿਆਣ ਪੱਛਮੀ ਵਿੱਚ ਵਾਪਰੀ। ਘਟਨਾ ਤੋਂ ਬਾਅਦ ਮੁਲਜ਼ਮ ਸਹੁਰਾ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਬਜ਼ਾਰਪੇਟ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਮੁਲਜ਼ਮ ਸਹੁਰੇ ਦੀ ਭਾਲ ਕਰ ਰਹੀ ਹੈ। ਤੇਜ਼ਾਬ ਹਮਲੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਜਵਾਈ ਦਾ ਨਾਂ ਇਬਾਦ ਫਾਲਕੇ ਹੈ, ਜਦਕਿ ਮੁਲਜ਼ਮ ਸਹੁਰੇ ਦਾ ਨਾਂ ਜ਼ਕੀ ਖੋਤਲ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਜ਼ਕੀ ਖੋਤਲ ਦੀ ਬੇਟੀ ਦਾ ਵਿਆਹ ਇਕ ਮਹੀਨਾ ਪਹਿਲਾਂ ਇਬਾਦ ਫਾਲਕੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਬਾਦ ਨੇ ਹਨੀਮੂਨ ਲਈ ਕਸ਼ਮੀਰ ਜਾਣ ਦਾ ਫੈਸਲਾ ਕੀਤਾ ਸੀ। ਹਾਲਾਂਕਿ, ਸਹੁਰੇ ਜ਼ਕੀ ਨੇ ਇਬਾਦ ‘ਤੇ ਹਨੀਮੂਨ ਤੋਂ ਪਹਿਲਾਂ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਦਾ ਦੌਰਾ ਕਰਨ ਲਈ ਦਬਾਅ ਪਾਇਆ। ਇਸ ਗੱਲ ਨੂੰ ਲੈ ਕੇ ਸਹੁਰੇ ਅਤੇ ਜਵਾਈ ਵਿਚ ਤਕਰਾਰ ਹੋ ਗਈ। ਇਬਾਦ ਆਪਣੀ ਪਤਨੀ ਨਾਲ ਕਸ਼ਮੀਰ ਜਾਣ ‘ਤੇ ਅੜਿਆ ਹੋਇਆ ਸੀ। ਜਦਕਿ ਸਹੁਰਾ ਇਸ ਦੇ ਖਿਲਾਫ ਸੀ।
ਪੁਲਿਸ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਸਹੁਰੇ ਅਤੇ ਜਵਾਈ ਵਿੱਚ ਕਈ ਦਿਨਾਂ ਤੋਂ ਤਕਰਾਰ ਚੱਲ ਰਹੀ ਸੀ। ਵੀਰਵਾਰ ਰਾਤ ਜਦੋਂ ਇਬਾਦ ਕਲਿਆਣ ਦੇ ਲਾਲ ਚੌਂਕੀ ਇਲਾਕੇ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਜ਼ਕੀ ਖੋਤਲ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਵਿਚਕਾਰ ਫਿਰ ਤੋਂ ਬਹਿਸ ਹੋ ਗਈ। ਇਸ ਸਮੇਂ ਗੁੱਸੇ ‘ਚ ਆ ਕੇ ਜ਼ਕੀ ਨੇ ਆਪਣੇ ਨਾਲ ਲਿਆਂਦਾ ਤੇਜ਼ਾਬ ਆਪਣੇ ਜਵਾਈ ‘ਤੇ ਸੁੱਟ ਦਿੱਤਾ। ਸਹੁਰਾ ਉਥੋਂ ਭੱਜ ਗਿਆ ਤੇ ਜਵਾਈ ਤੜਫਦਾ ਰਿਹਾ। ਇਬਾਦ ਦਾ ਚਿਹਰਾ ਅਤੇ ਉਸ ਦੇ ਸਰੀਰ ਦੇ ਹੋਰ ਹਿੱਸੇ ਤੇਜ਼ਾਬ ਨਾਲ ਝੁਲਸ ਗਏ ਹਨ। ਇਸ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਇਸ ਮਾਮਲੇ ‘ਚ ਮਾਮਲਾ ਦਰਜ ਕਰਕੇ ਫਰਾਰ ਹੋਏ ਮੁਲਜ਼ਮ ਸਹੁਰੇ ਜ਼ਕੀ ਖੋਤਾਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੀਨੀਅਰ ਪੁਲਿਸ ਇੰਸਪੈਕਟਰ ਦਾ ਬਿਆਨ