Skip to content
Saturday, December 21, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
December
21
ਗਲੇ ਚ ਪਾਇਆ ਦੁਪੱਟਾ ਬਣਿਆ ਔਰਤ ਲਈ ਕਾਲ, ਆਲੂ ਛਿੱਲਣ ਵਾਲੀ ਮਸ਼ੀਨ ਚ ਫਸਿਆ ਦੁਪੱਟਾ, ਹੋਈ ਦਰਦਨਾਕ ਮੌ+ਤ
Crime
Delhi
international
jalandhar
Latest News
National
Politics
Punjab
ਗਲੇ ਚ ਪਾਇਆ ਦੁਪੱਟਾ ਬਣਿਆ ਔਰਤ ਲਈ ਕਾਲ, ਆਲੂ ਛਿੱਲਣ ਵਾਲੀ ਮਸ਼ੀਨ ਚ ਫਸਿਆ ਦੁਪੱਟਾ, ਹੋਈ ਦਰਦਨਾਕ ਮੌ+ਤ
December 21, 2024
Voice of Punjab 1
ਮੱਧ ਪ੍ਰਦੇਸ਼ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਮੁਲਾਜ਼ਮ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਹਿਲਾ ਕਰਮਚਾਰੀ ਮਸ਼ੀਨ ਨਾਲ ਆਲੂ ਛਿੱਲ ਰਹੀ ਸੀ। ਇਸ ਦੌਰਾਨ ਉਸ ਦਾ ਸਕਾਰਫ ਮਸ਼ੀਨ ਦੀ ਬੇਅਰਿੰਗ ਵਿਚ ਫਸ ਗਿਆ, ਜਿਸ ਕਾਰਨ ਦਮ ਘੁੱਟਣ ਨਾਲ ਔਰਤ ਦੀ ਮੌਤ ਹੋ ਗਈ।
ਮੱਧ ਪ੍ਰਦੇਸ਼ ਦੇ ਉਜੈਨ ‘ਚ ਮਹਾਕਾਲੇਸ਼ਵਰ ਮੰਦਰ ਦੇ ਭੋਜਨ ਕੇਂਦਰ ‘ਚ ਆਲੂ ਛਿੱਲਣ ਵਾਲੀ ਮਸ਼ੀਨ ‘ਚ ਸਨਿਚਰਵਾਰ ਨੂੰ ਇਕ ਔਰਤ ਦੀ ਦੁਪੱਟਾ ਫਸ ਜਾਣ ਕਾਰਨ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਉਪ ਮੰਡਲ ਮੈਜਿਸਟਰੇਟ (ਐਸਡੀਐਮ) ਲਕਸ਼ਮੀ ਨਰਾਇਣ ਗਰਗ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਹਾਦਸਾ ਸਵੇਰੇ ਮੰਦਰ ਦੇ ਅਨਾਜ ਖੇਤਰ ਵਿਚ ਵਾਪਰਿਆ। ਉਨ੍ਹਾਂ ਦਸਿਆ ਕਿ ਅਹਾਤੇ ਵਿਚ ਮੌਜੂਦ ਪ੍ਰਾਈਵੇਟ ਸੁਰੱਖਿਆ ਸੇਵਾ ਦੇ ਸਟਾਫ਼ ਅਤੇ ਹੋਰ ਔਰਤਾਂ ਨੇ ਦਸਿਆ ਕਿ ਰਜਨੀ ਖੱਤਰੀ (30) ਜਦੋਂ ਰਸੋਈ ਵਿਚ ਕੰਮ ਕਰ ਰਹੀ ਸੀ ਤਾਂ ਉਸਦਾ ਦੁਪੱਟਾ ਆਲੂ ਛਿੱਲਣ ਵਾਲੀ ਮਸ਼ੀਨ ਵਿਚ ਫਸ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਐਸਡੀਐਮ ਨੇ ਦਸਿਆ ਕਿ ਔਰਤ ਦੇ ਗਲੇ ਵਿਚ ਦੁਪੱਟਾ ਫਸ ਗਿਆ। ਉਸ ਨੂੰ ਨਿਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਉਨ੍ਹਾਂ ਦਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।
ਐਸਡੀਐਮ ਨੇ ਕਿਹਾ ਕਿ ਸਰਕਾਰ ਵਲੋਂ ਉਸ ਦੇ ਪਰਵਾਰ ਨੂੰ ਆਰਥਕ ਸਹਾਇਤਾ ਦਿਤੀ ਜਾਵੇਗੀ। ਅੰਨ ਖੇਤਰ ਮਹਾਕਾਲੇਸ਼ਵਰ ਮੰਦਰ ਤੋਂ ਲਗਭਗ 500 ਮੀਟਰ ਦੀ ਦੂਰੀ ‘ਤੇ ਹੈ ਅਤੇ ਇੱਥੇ ਸ਼ਰਧਾਲੂਆਂ ਨੂੰ ਭੋਜਨ ਮੁਹਈਆ ਕਰਵਾਇਆ ਜਾਂਦਾ ਹੈ।
Post navigation
ਪੋਲਿੰਗ ਬੂਥ ਤੇ ਹੰਗਾਮਾ, ਬੂਥ ਦੀ ਛੱਤ ਤੇ ਚੜ੍ਹ ਗਿਆ ਉਮੀਦਵਾਰ, ਲਾਏ ਜਾਅਲੀ ਵੋਟਾਂ ਦੇ ਇਲਜ਼ਾਮ
ਅਧਿਆਪਕ ਨਾਲੇ ਰੋਂਦਾ ਰਿਹਾ ਨਾਲੇ ਭਰਦਾ ਰਿਹਾ ਕੁੜੀ ਦੀ ਮਾਂਗ, ਜਾਣੋਂ ਕੀ ਸੀ ਮਾਮਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us