ਇਹ ਘਟਨਾ ਬਿਹਾਰ ਵਿਚ ‘ਜ਼ਬਰਦਸਤੀ ਵਿਆਹ’ ਦੀ ਪਰੰਪਰਾ ਦੀ ਤਾਜ਼ਾ ਮਿਸਾਲ ਹੈ, ਜਿਸ ਵਿਚ ਅਣਵਿਆਹੇ ਮਰਦਾਂ ਨੂੰ ਜ਼ਬਰਦਸਤੀ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਪੁਲਿਸ ਅਨੁਸਾਰ 2024 ਵਿਚ ਬਿਹਾਰ ਵਿਚ ਜ਼ਬਰਦਸਤੀ ਵਿਆਹ ਦੇ ਅੰਕੜਿਆਂ ਦਾ ਰਿਕਾਰਡ ਟੁਟਿਆ ਹੈ। ਇਸ ਸਾਲ ਪਿਛਲੇ 30 ਸਾਲਾਂ ਨਾਲੋਂ ਸਭ ਤੋਂ ਵੱਧ ਜ਼ਬਰਦਸਤੀ ਵਿਆਹ ਦੇ ਮਾਮਲੇ ਦਰਜ ਕੀਤੇ ਗਏ ਹਨ।
ਕੀ ਹੈ ਸਾਰਾ ਮਾਮਲਾ
ਗੁੰਜਨ ਨੇ ਕਿਹਾ, “ਅਸੀਂ ਚਾਰ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਰਿਸ਼ਤੇ ਵਿਚ ਸਾਂ। ਉਸ ਨੇ ਮੇਰੇ ਨਾਲ ਵਿਆਹ ਕਰਵਾਉਣ ਪਰਿਵਾਰ ਵਸਾਉਣ ਦਾ ਵਾਅਦਾ ਕੀਤਾ ਸੀ। ਜਦੋਂ ਮੈਂ ਇਸ ਬਾਰੇ ਆਪਣੇ ਪਰਿਵਾਰ ਨੂੰ ਦਸਿਆ ਅਤੇ ਮੇਰੇ ਪਰਿਵਾਰ ਨੇ ਅਵਨੀਸ਼ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਸ ਨੇ ਇਨਕਾਰ ਕਰ ਦਿਤਾ। ਘਟਨਾ ਤੋਂ ਤਿੰਨ ਦਿਨ ਪਹਿਲਾਂ ਗੁੰਜਨ ਦੇ ਪਰਿਵਾਰ ਨੇ ਕਥਿਤ ਤੌਰ ‘ਤੇ ਦੋਵਾਂ ਨੂੰ ਕਟਿਹਾਰ ‘ਚ ਇਕੱਠੇ ਦੇਖਿਆ ਸੀ। ਇਸ ਤੋਂ ਬਾਅਦ ਗੁੰਜਨ ਦੇ ਰਿਸ਼ਤੇਦਾਰਾਂ ਨੇ ਅਵਨੀਸ਼ ਨੂੰ ਅਗ਼ਵਾ ਕਰ ਲਿਆ ਅਤੇ ਉਸ ਨੂੰ ਮੰਦਰ ‘ਚ ਲਿਜਾ ਕੇ ਵਿਆਹ ਕਰਨ ਲਈ ਮਜਬੂਰ ਕੀਤਾ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਅਵਨੀਸ਼ ਨੂੰ ਕਈ ਲੋਕਾਂ ਨੇ ਫੜਿਆ ਹੋਇਆ ਸੀ, ਜਦੋਂ ਕਿ ਗੁੰਜਨ ਵਿਆਹ ਦੇ ਕੱਪੜਿਆਂ ‘ਚ ਸਿਰ ‘ਤੇ ਸਿੰਦੂਰ ਭਰ ਕੇ ਖੜ੍ਹੀ ਸੀ। ਵੀਡੀਓ ‘ਚ ਅਵਨੀਸ਼ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਹੋਏ ਕਾਫੀ ਪਰੇਸ਼ਾਨ ਅਤੇ ਅਸਹਿਜ ਨਜ਼ਰ ਆ ਰਿਹਾ ਸੀ।
ਵਿਆਹ ਤੋਂ ਬਾਅਦ ਗੁੰਜਨ ਆਪਣੇ ਪਰਿਵਾਰ ਨਾਲ ਬੇਗੂਸਰਾਏ ਸਥਿਤ ਅਵਨੀਸ਼ ਦੇ ਘਰ ਪਹੁੰਚੀ ਪਰ ਉੱਥੇ ਵਿਵਾਦ ਖੜ੍ਹਾ ਹੋ ਗਿਆ। ਅਵਨੀਸ਼ ਕਿਸੇ ਤਰ੍ਹਾਂ ਉਥੋਂ ਭੱਜਣ ਵਿਚ ਕਾਮਯਾਬ ਹੋ ਗਿਆ। ਜਦੋਂ ਗੁੰਜਨ ਉਨ੍ਹਾਂ ਦੇ ਘਰ ਪਹੁੰਚੀ ਤਾਂ ਅਵਨੀਸ਼ ਦੇ ਪਰਿਵਾਰ ਨੇ ਉਸ ਨੂੰ ਆਪਣੀ ਨੂੰਹ ਮੰਨਣ ਤੋਂ ਇਨਕਾਰ ਕਰ ਦਿਤਾ। ਗੁੰਜਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।