3 ਜੁੜਵਾ ਬੱਚਿਆਂ ਨੂੰ ਮਾਰ ਕੇ ਮਾਂ ਨੇ ਕੀਤੀ ਖੁਦਕੁਸ਼ੀ , ਕਮਰੇ ‘ਚ ਲਟਕਦੀਆਂ ਮਿਲੀਆਂ ਲਾ+ਸ਼ਾਂ, ਪਤੀ ਤੋਂ ਸੀ ਪ੍ਰੇਸ਼ਾਨ

ਪ੍ਰਤਾਪਗੜ੍ਹ ਦੇ ਭਦੋਹੀ ਪਿੰਡ ਵਿਚ ਇਕ ਮਾਂ ਨੇ ਆਪਣੀਆਂ ਦੋ ਡੇਢ ਸਾਲ ਦੀਆਂ ਬੇਟੀਆਂ ਅਤੇ ਬੇਟੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਆਹੁਤਾ ਔਰਤ ਅਪਣੇ ਪਤੀ ਵਲੋਂ ਕੀਤੇ ਜਾ ਰਹੇ ਤਸ਼ੱਦਦ ਤੋਂ ਪ੍ਰੇਸ਼ਾਨ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਸੰਦੀਪ ਉਰਫ਼ ਰਾਜਤੇਜਾ ਵਾਸੀ ਭਦੋਹੀ ਜੋ ਕਿ ਸ਼ਰਾਬ ਦਾ ਆਦੀ ਹੈ। ਉਹ ਅਕਸਰ ਅਪਣੀ ਪਤਨੀ ਦੁਰਗੇਸ਼ਵਰੀ ਦੀ ਕੁੱਟਮਾਰ ਕਰਦਾ ਸੀ।

ਇਸ ਤੋਂ ਤੰਗ ਆ ਕੇ ਦੁਰਗੇਸ਼ਵਰੀ ਨੇ ਆਪਣੀਆਂ ਡੇਢ ਸਾਲ ਦੀਆਂ ਬੇਟੀਆਂ ਲਕਸ਼ਮੀ ਅਤੇ ਉਜਾਲਾ ਅਤੇ ਬੇਟੇ ਰੌਨਕ ਦੇ ਨਾਲ ਖ਼ੁਦ ਨੂੰ ਕਮਰੇ ‘ਚ ਬੰਦ ਕਰ ਲਿਆ। ਇਹ ਤਿੰਨੇ ਬੱਚੇ ਇਕੱਠੇ ਪੈਦਾ ਹੋਏ ਸਨ।

ਉਸ ਨੇ ਕਮਰੇ ਦੀ ਛੱਤ ਨਾਲ ਫਾਹਾ ਲਾ ਕੇ ਪਹਿਲਾਂ ਅਪਣੇ ਬੱਚਿਆਂ ਨੂੰ ਮਾਰਿਆ ਅਤੇ ਫਿਰ ਆਪ ਫਾਹਾ ਲੈ ਲਿਆ। ਦੋਵਾਂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।

error: Content is protected !!