ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਆਹੁਤਾ ਔਰਤ ਅਪਣੇ ਪਤੀ ਵਲੋਂ ਕੀਤੇ ਜਾ ਰਹੇ ਤਸ਼ੱਦਦ ਤੋਂ ਪ੍ਰੇਸ਼ਾਨ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਸੰਦੀਪ ਉਰਫ਼ ਰਾਜਤੇਜਾ ਵਾਸੀ ਭਦੋਹੀ ਜੋ ਕਿ ਸ਼ਰਾਬ ਦਾ ਆਦੀ ਹੈ। ਉਹ ਅਕਸਰ ਅਪਣੀ ਪਤਨੀ ਦੁਰਗੇਸ਼ਵਰੀ ਦੀ ਕੁੱਟਮਾਰ ਕਰਦਾ ਸੀ।
ਇਸ ਤੋਂ ਤੰਗ ਆ ਕੇ ਦੁਰਗੇਸ਼ਵਰੀ ਨੇ ਆਪਣੀਆਂ ਡੇਢ ਸਾਲ ਦੀਆਂ ਬੇਟੀਆਂ ਲਕਸ਼ਮੀ ਅਤੇ ਉਜਾਲਾ ਅਤੇ ਬੇਟੇ ਰੌਨਕ ਦੇ ਨਾਲ ਖ਼ੁਦ ਨੂੰ ਕਮਰੇ ‘ਚ ਬੰਦ ਕਰ ਲਿਆ। ਇਹ ਤਿੰਨੇ ਬੱਚੇ ਇਕੱਠੇ ਪੈਦਾ ਹੋਏ ਸਨ।