ਹਾਈਟੈੱਕ ਲੁਟੇਰੇ… 15 ਡੱਬਾਬੰਦ ਨਵੇਂ ਮੋਬਾਈਲ ਚੋਰੀ ਕਰ ਕੇ ਹੋਏ ਫ਼ਰਾਰ

ਹਾਈਟੈੱਕ ਲੁਟੇਰੇ… 15 ਡੱਬਾਬੰਦ ਨਵੇਂ ਮੋਬਾਈਲ ਚੋਰੀ ਕਰ ਕੇ ਹੋਏ ਫ਼ਰਾਰ

ਮੋਗਾ (ਵੀਓਪੀ ਬਿਊਰੋ) ਪੰਜਾਬ ਭਰ ਵਿੱਚ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਮੋਗਾ ਦੇ ਕਸਬਾ ਅਜੀਤਵਾਲ ਦਾ ਹੈ, ਜਿੱਥੇ ਬਾਈਕ ਸਵਾਰ ਵਿਅਕਤੀਆਂ ਨੇ ਮੋਬਾਇਲਾਂ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਰੱਖੇ ਨਵੇਂ ਅਤੇ ਪੁਰਾਣੇ ਮੋਬਾਈਲ ਅਤੇ ਅਸੈਸਰੀ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨ ਦੇ ਮਾਲਕ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਘਰ ਚਲਾ ਗਿਆ ਸੀ ਅਤੇ 18 ਤਰੀਕ ਸਵੇਰੇ ਕਿਸੇ ਰਾਹਗੀਰ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਜਦੋਂ ਮੈਂ ਕਿ ਆਪਣੀ ਦੁਕਾਨ ਤੇ ਦੇਖਿਆ ਤਾਂ ਸ਼ਟਰ ਇੱਕ ਪਾਸਿਓ ਪੂਰਾ ਉਖਾੜਿਆ ਹੋਇਆ ਸੀ ਸ਼ੀਸ਼ੇ ਵਾਲਾ ਗੇਟ ਵੀ ਪੂਰੀ ਤਰ੍ਹਾਂ ਟੁੱਟਿਆ ਹੋਇਆ ਸੀ।

ਉਸ ਨੇ ਕਿਹਾ ਕਿ ਜਦੋਂ ਮੈਂ ਆਪਣੀ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰੇ ਨੂੰ ਚੈੱਕ ਕੀਤੇ ਤਾਂ ਤਿੰਨ ਤੋ ਚਾਰ ਨੌਜਵਾਨ ਆਏ ਜਿਨਾਂ ਵਿੱਚੋਂ ਇੱਕ ਵਿਅਕਤੀ ਬਾਹਰ ਖੜਾ ਰਹਿੰਦਾ ਹੈ ਅਤੇ ਬਾਕੀ ਤਿੰਨ ਜਣੇ ਦੁਕਾਨ ਦੇ ਅੰਦਰ ਵੜ ਕੇ ਮੇਰੀ ਦੁਕਾਨ ਦੇ ਵਿੱਚ ਰੱਖੇ ਵੱਖ ਵੱਖ ਕੰਪਨੀਆਂ ਦੇ 15 ਫੋਨ ਨਵੇਂ ਸਨ, ਜਿਨਾਂ ਦੇ ਕੀਮਤ ਡੇਢ ਲੱਖ ਰੁਪਏ ਬਣਦੀ ਹੈ ਅਤੇ ਬਾਕੀ 10 ਤੋਂ12 ਫੋਨ ਪੁਰਾਣੇ ਸਨ ਉਹ ਵੀ ਅਲੱਗ ਅਲੱਗ ਕੰਪਨੀਆਂ ਦੇ ਜਿਨ੍ਹਾਂ ਦੀ ਕੀਮਤ 60 70 ਹਜਾਰ ਰੁਪਏ ਬਣਦੀ ਹੈ ਅਤੇ ਬਾਕੀ ਨਵੇਂ ਫੋਨਾਂ ਦੀ ਅਸੈਸਰੀ 25 ਤੋਂ 30 ਹਜਾਰ ਦੀ ਜਿਸ ਦੇ ਕੀਮਤ ਬਣਦੀ ਹੈ ਕਿਹਾ ਕਿ ਮੇਰਾ ਢਾਈ ਲੱਖ ਦੇ ਕਰੀਬ ਨੁਕਸਾਨ ਹੋਇਆ ਹੈ ਪੁਲਿਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ।

ਉਥੇ ਹੀ ਇਸ ਸਬੰਧੀ ਜਦੋਂ ਥਾਣਾ ਮੁਖੀ ਜਸਵਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸੀਸੀਟੀਵੀ ਦੇ ਅਧਾਰ ਤੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਵੱਖ ਵੱਖ ਟੀਮਾਂ ਬਣਾ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

Punjab, moga, crime, latest news, thife

error: Content is protected !!