ਕਿਸੇ ਸਮੇਂ ਵੀ ਮਰ ਸਕਦੈ ਡੱਲੇਵਾਲ : ਡਾ. ਸਵੈਮਾਨ

ਕਿਸੇ ਸਮੇਂ ਵੀ ਮਰ ਸਕਦੈ ਡੱਲੇਵਾਲ : ਡਾ. ਸਵੈਮਾਨ

ਵੀਓਪੀ ਬਿਊਰੋ- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਸਰਹੱਦ ‘ਤੇ ਚੱਲ ਰਿਹਾ ਮਰਨ ਵਰਤ ਸੋਮਵਾਰ ਨੂੰ 29ਵੇਂ ਦਿਨ ‘ਚ ਦਾਖਲ ਹੋ ਗਿਆ। ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਚੈਕਅੱਪ ਕਰਨ ਵਾਲੀ ਡਾਕਟਰਾਂ ਦੀ ਟੀਮ ਅਨੁਸਾਰ ਡੱਲੇਵਾਲ ਦਾ ਕੋਈ ਵੀ ਅੰਗ ਕਿਸੇ ਵੀ ਸਮੇਂ ਫੇਲ ਹੋ ਸਕਦਾ ਹੈ, ਕਿਉਂਕਿ ਲਗਾਤਾਰ ਭੁੱਖੇ ਰਹਿਣ ਕਾਰਨ ਉਸ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ।

ਇਸ ਦੌਰਾਨ ਡੱਲੇਵਾਲ ਦੇ ਡਾ. ਸਵੈਮਾਨ ਨੇ ਕਿਹਾ ਕਿ ਡੱਲੇਵਾਲ ਦੀ ਹਾਲਤ ਬਹੁਤ ਨਾਜੁਕ ਹੋ ਗਈ ਹੈ ਅਤੇ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਡੱਲੇਵਾਲ ਦੀ ਸਿਹਤ ਸਬੰਧੀ ਰਿਪੋਰਟ ਵੀ ਸਹੀ ਪੇਸ਼ ਨਹੀਂ ਕੀਤੀ, ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਕਿਸੇ ਵੀ ਸਮੇਂ ਮੌਤ ਹੋ ਸਕਦੀ ਹੈ।

ਬਾਅਦ ਦੁਪਹਿਰ ਡੱਲੇਵਾਲ ਟਰਾਲੀ ਵਿੱਚੋਂ ਬਾਹਰ ਆ ਕੇ ਸਟੇਜ ‘ਤੇ ਬਣਾਏ ਸ਼ੀਸ਼ੇ ਵਾਲੇ ਕਮਰੇ ਵਿੱਚ ਪਹੁੰਚੇ, ਇਸ ਦੌਰਾਨ ਉਨ੍ਹਾਂ ਨੂੰ ਚੁੱਕ ਕੇ ਸਟੇਜ ‘ਤੇ ਲਿਆਇਆ ਗਿਆ।

error: Content is protected !!