ਬਠਿੰਡਾ ਨੇੜੇ ਗੰਦੇ ਨਾਲੇ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 3 ਦੀ ਮੌ+ਤ
Bathinda, Punjab, bus, accident
ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਦੇ ਜੀਵਨ ਸਿੰਘ ਵਾਲਾ ਵਿਖੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਬੱਸ ਪੁਲ ਤੋਂ ਹੇਠਾਂ ਗੰਦੇ ਨਾਲੇ ਵਿੱਚ ਡਿੱਗ ਪਈ ਦੱਸਿਆ ਜਾ ਰਿਹਾ ਕਿ ਹਾਦਸਾ ਪੁਲ ਤੇ ਕੋਈ ਰੈਲਿੰਗ ਨਾ ਹੋਣ ਕਾਰਨ ਅਤੇ ਸਾਹਮਣੇ ਤੋਂ ਇੱਕ ਆ ਰਹੇ ਵਾਹਨ ਕਰਨ ਵਾਪਰਿਆ ਹੈ। ਇਸ ਹਾਦਸੇ ਵਿੱਚ ਕਰੀਬ ਦੋ ਤੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਮ੍ਰਿਤਕਾ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ। ਇਸ ਦਰਦ ਨਾਕ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਰਾਹਤ ਕਾਰਜ ਚਲਾ ਰਿਹਾ ਹੈ।