ਆਸਟ੍ਰੇਲੀਆਈ ਮੀਡੀਆ ਨੇ ਉਡਾਇਆ ਵਿਰਾਟ ਕੋਹਲੀ ਦਾ ਮਜ਼ਾਕ, ਕਿਹਾ-ਜੋਕਰ

ਵੀਓਪੀ ਬਿਊਰੋ- Virat kohli, cricket, australia, media
ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਆਵੇ ਤੇ ਉੱਥੇ ਦੀ ਆਸਟ੍ਰੇਲੀਆਈ ਮੀਡੀਆ ਉੱਥੇ ਕੋਈ ਵਿਵਾਦ ਪੈਦਾ ਨਾ ਕਰੇ, ਇਹ ਤਾਂ ਹੋ ਹੀ ਨਹੀਂ ਸਕਦਾ। ਇਸ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਆਸਟ੍ਰੇਲੀਆਈ ਮੀਡੀਆ ਨੇ ਦੁਨੀਆ ਦੇ ਸਭ ਤੋਂ ਚਹੇਤੇ ਅਤੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ‘ਤੇ ਨਿਸ਼ਾਨਾ ਸਾਧਿਆ ਹੈ। ਵੀਰਵਾਰ ਨੂੰ ਮੈਲਬੌਰਨ ‘ਚ ਬਾਕਸਿੰਗ ਡੇ ਟੈਸਟ ਦੌਰਾਨ ਆਸਟ੍ਰੇਲੀਆ ਦੇ ਨਵੇਂ ਸਲਾਮੀ ਬੱਲੇਬਾਜ਼ ਸੈਮ ਕੋਂਸਟਾਸ ਨਾਲ ਵਿਰਾਟ ਦੀ ਤਿੱਖੀ ਬਹਿਸ ਹੋਈ। ਆਸਟ੍ਰੇਲੀਆਈ ਮੀਡੀਆ ਨੇ ਕੋਹਲੀ ਲਈ ਕਲੋਨ ਯਾਨੀ ਜੋਕਰ ਸ਼ਬਦ ਦੀ ਵਰਤੋਂ ਕੀਤੀ ਹੈ। ਇਸ ਨਾਲ ਆਸਟ੍ਰੇਲੀਅਨ ਮੀਡੀਆ ਦਾ ਦੋਗਲਾ ਚਰਿੱਤਰ ਨੰਗਾ ਹੋ ਗਿਆ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਖਿਡਾਰੀਆਂ ਨਾਲ ਕੀਤੇ ਮਾੜੇ ਵਿਵਹਾਰ ‘ਤੇ ਹਮੇਸ਼ਾ ਚੁੱਪੀ ਧਾਰੀ ਰੱਖੀ ਅਤੇ ਕਦੇ ਵੀ ਆਪਣੇ ਖਿਡਾਰੀਆਂ ਦੇ ਖਿਲਾਫ ਕੁਝ ਨਹੀਂ ਛਾਪਿਆ।




