ਧੁੰਦ ਦੀ ਬੁੱਕਲ ‘ਚ ਪੰਜਾਬ, ਪਹਾੜਾਂ ‘ਚ ਜੰਮ ਕੇ ਹੋ ਰਹੀ ਬਰਫਬਾਰੀ

ਧੁੰਦ ਦੀ ਬੁੱਕਲ ‘ਚ ਪੰਜਾਬ, ਪਹਾੜਾਂ ‘ਚ ਜੰਮ ਕੇ ਹੋ ਰਹੀ ਬਰਫਬਾਰੀ

ਜਲੰਧਰ (ਵੀਓਪੀ ਬਿਊਰੋ) Weather, Punjab, snowfall, winter

ਪੰਜਾਬ ਭਰ ਵਿੱਚ 2 ਦਿਨ ਲਗਾਤਾਰ ਪਏ ਮੀਂਹ ਕਾਰਨ ਠੰਢ ਵਿੱਚ ਕਾਫੀ ਵਾਧਾ ਹੋਇਆ ਹੈ। ਉੱਥੇ ਹੀ ਅੱਜ ਪੰਜਾਬ ਭਰ ਅਤੇ ਨੇੜਲੇ ਇਲਾਕਿਆਂ ਵਿੱਚ ਧੁੰਦ ਦਾ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਅਨੁਸਾਰ ਬੀਤੀ ਦੋ ਦਿਨਾਂ ਤੋ ਪੈ ਰਹੇ ਮੀਂਹ ਤੋ ਬਾਦ ਅੱਜ ਸਵੇਰ ਸਮੇਂ ਤੋਂ ਹੀ ਧੁੰਦ ਨੇ ਆਪਣੀ ਚਿੱਟੀ ਚਾਦਰ ਔੜ ਲਿਆ। ਜਿਸ ਨਾਲ ਵਹੀਕਲਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪੈ ਰਿਹਾ। ਜਿੱਥੇ ਇਸ ਧੁੰਦ ਨਾਲ ਕਈ ਜਿਆਦਾ ਜਾਨੀ ਮਾਲੀ ਨੁਕਸਾਨ ਹੁੰਦੇ ਨੇ ਉੱਥੇ ਇਹ ਧੁੰਦ ਮੁਸ਼ਕਿਲਾਂ ਖੜੀਆਂ ਕਰਦੀ ਹੈ। ਪੰਜਾਬ ਵਿੱਚ ਪਈ ਧੁੰਦ ਨਾਲ ਜਿੱਥੇ ਆਮ ਜਿੰਦਗੀ ਦੀ ਰਫ਼ਤਾਰ ਹੌਲੀ ਹੋ ਗਈ ਉੱਥੇ ਵਹੀਕਲਾਂ ਦੀ ਵੀ ਗਤੀ ਧੀਮੀ ਨਜ਼ਰ ਆਈ।

ਉੱਥੇ ਹੀ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ, ਪਹਾੜੀ ਇਲਾਕਿਆਂ ਵਿੱਚ ਵੀ ਜੰਮ ਕੇ ਬਰਫਬਾਰੀ ਹੋ ਰਹੀ ਹੈ। ਉੱਥੇ ਹੀ ਬਰਫਬਾਰੀ ਕਾਰਨ ਸੈਲਾਨੀਆਂ ਦੇ ਚਿਹਰੇ ਤਾਂ ਖਿੜੇ ਹੋਏ ਹਨ ਪਰ ਸਥਾਨਕ ਲੋਕਾਂ ਦੇ ਚਿਹਰਿਆਂ ‘ਤੇ ਕਾਫੀ ਮਾਯੂਸੀ ਹੈ।

ਉੱਥੇ ਹੀ ਗੱਲ ਕੀਤੀ ਜਾਵੇ ਰਾਜਸਥਾਨ ਦੀ ਤਾਂ ਰਾਜਸਥਾਨ ‘ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਅਤੇ ਗੜੇਮਾਰੀ ਕਾਰਨ ਸੂਬੇ ਦਾ ਮੌਸਮ ਠੰਡਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਧੁੰਦ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਠੰਢ, ਮੀਂਹ, ਗੜੇਮਾਰੀ ਅਤੇ ਧੁੰਦ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਮੌਸਮ ਨੇ ਕਰਵਟ ਲੈ ਲਈ ਹੈ। ਹਾਲਾਂਕਿ ਸੂਬੇ ‘ਚ ਧੁੰਦ ਅਜੇ ਵੀ ਜਾਰੀ ਹੈ, ਜਿਸ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਸੜਕਾਂ ‘ਤੇ ਆਵਾਜਾਈ ਵੀ ਮੱਠੀ ਪੈ ਗਈ ਹੈ। ਵਧਦੀ ਠੰਡ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਠੰਡ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਧੁੰਦ ਅਤੇ ਵਧਦੀ ਠੰਡ ਕਾਰਨ ਜਨਜੀਵਨ ਵੀ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ। ਠੰਡ ਦੇ ਮੱਦੇਨਜ਼ਰ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਦੇ ਨਾਲ-ਨਾਲ ਕੋਲਡ ਡੇਅ ਅਲਰਟ ਜਾਰੀ ਕੀਤਾ ਹੈ।

error: Content is protected !!