ਜਾਣਕਾਰੀ ਅਨੁਸਾਰ ਰੂਹ ਕੰਬਾਊ ਹਾਦਸੇ ਦੀ ਭੇਂਟ ਚੜ੍ਹੀ ਪਰਮਜੀਤ ਕੌਰ 6 ਧੀਆਂ ਦੀ ਮਾਂ ਸੀ, ਜਿਸ ਨਾਲ ਹਾਦਸੇ ਸਮੇਂ ਉਸ ਦੀਆਂ ਦੋ ਮਾਸੂਮ ਧੀਆਂ ਵੀ ਬੱਸ ‘ਚ ਸਵਾਰ ਸਨ। ਪਰਮਜੀਤ ਕੌਰ ਆਪਣੇ ਪੇਕੇ ਪਿੰਡ ਦੋ ਧੀਆਂ ਨੂੰ ਨਾਲ ਲੈ ਕੇ ਜਾ ਰਹੀ ਸੀ, ਪਰ ਅਚਾਨਕ ਇਹ ਕਹਿਰ ਵਾਪਰ ਗਿਆ।
ਮਾਸੂਮ ਅੱਖਾਂ ਸਾਹਮਣੇ ਮਾਂ ਨੇ ਤੋੜਿਆ ਦਮ
ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਪਰਮਜੀਤ ਕੌਰ ਪੇਕੇ ਜਾ ਰਹੀ ਸੀ, ਜੋ ਕਿ ਆਪਣੇ ਨਾਲ ਆਪਣੀਆਂ ਚਾਰੇ ਧੀਆਂ ਨੂੰ ਲੈ ਕੇ ਜਾ ਰਹੀ ਸੀ ਪਰ ਦੋ ਧੀਆਂ ਨੇ ਨਾਨਕੇ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਉਸ ਨਾਲ ਦੋ ਧੀਆਂ ਹੀ ਗਈਆਂ ਸਨ। ਮ੍ਰਿਤਕ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਉਸ ਦੇ ਕੰਮ ਵਿੱਚ ਵੀ ਹੱਥ ਵਟਾਉਂਦੀ ਸੀ ਅਤੇ ਸਮਾਗਮਾਂ ਵਿੱਚ ਰੋਟੀ ਪਕਾਉਣ ਦਾ ਕੰਮ ਕਰਦੀ ਸੀ।
ਪਿੰਡ ਵਾਸੀਆਂ ਨੇ ਇਸ ਪਰਿਵਾਰ ਦੀ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿਉਂਕਿ ਇਸ ਪਰਿਵਾਰ ਦੇ ਛੇ ਲੜਕੀਆਂ ਸਨ, ਜਿਸ ਵਿੱਚੋਂ ਇੱਕ ਧੀ ਦੀ ਪਹਿਲਾਂ ਹੀ ਮੌਤ ਗਈ ਸੀ ਅਤੇ ਇੱਕ ਧੀ ਕਿਸੇ ਰਿਸ਼ਤੇਦਾਰ ਨੇ ਗੋਦ ਪਾ ਲਈ ਸੀ ਪਰ ਹੁਣ ਚਾਰ ਧੀਆਂ ਦਾ ਪਾਲਣ ਪੋਸ਼ਣ ਇਹ ਪਤੀ-ਪਤਨੀ ਹੀ ਕਰਦੇ ਸਨ।