2 ਮਹੀਨੇ ਪਹਿਲਾ ਹੋਇਆ ਸੀ ਵਿਆਹ, ਭੇਡਭਰੇ ਹਾਲਾਤਾਂ ਚ ਕੁੜੀ ਦੀ ਮੌ+ਤ, ਸ਼ੱਕ ਸਹੁਰਿਆਂ ਤੇ

ਬਠਿੰਡਾ ਦੇ ਬਾਬਾ ਫਰੀਦ ਨਗਰ ਵਿਖੇ ਭਦੌੜ ਤੋਂ ਇੱਕ ਨਵ-ਵਿਆਹੁਤਾ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਹੁਰਾ ਪਰਿਵਾਰ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕੁੜੀ ਦਾ ਵਿਆਹ 2 ਮਹੀਨੇ ਪਹਿਲਾਂ ਹੀ ਹੋਇਆ ਸੀ।

ਨੌਜਵਾਨ ਵੈਲਫੇਅਰ ਸੋਸਾਇਟੀ ਵੱਲੋਂ ਲੜਕੀ ਦੀ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਮੁਰਦਾਬਾਦ ਵਿਖੇ ਪਹੁੰਚਾਇਆ ਗਿਆ।ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ 11 ਅਕਤੂਬਰ 2024 ਨੂੰ ਵਿਆਹੀ ਸੀ ਅਤੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਹੁਰਾ ਪਰਿਵਾਰ ਉਦੋਂ ਤੋਂ ਹੀ ਤੰਗ ਪਰੇਸ਼ਾਨ ਕਰ ਰਿਹਾ ਸੀ।

ਜਿਸ ਨੂੰ ਲੈ ਕੇ ਅੱਜ ਦੁਪਹਿਰ 1 ਵਜੇ ਤੇ ਲਗਭਗ ਉਹਨਾਂ ਦੀ ਲੜਕੀ ਵੱਲੋਂ ਉਹਨਾਂ ਦੇ ਨਾਲ ਵੀਡੀਓ ਕਾਲ ਤੇ ਗੱਲਬਾਤ ਕੀਤੀ ਗਈ ਉਸ ਸਮੇਂ ਕੋਈ ਵੀ ਗੱਲਬਾਤ ਨਹੀਂ ਸੀ। ਸ਼ਾਮ ਨੂੰ ਉਹਨਾਂ ਨੂੰ ਧੀ ਦੇ ਸਹੁਰੇ ਦੇ ਗੁਆਂਢੀਆਂ ਦਾ ਫੋਨ ਆਉਂਦਾ ਹੈ ਕਿ ਉਹਨਾਂ ਦੀ ਲੜਕੀ ਜ਼ਿਆਦਾ ਸੀਰੀਅਸ ਹੈ।

ਪਰਿਵਾਰ ਮੈਂਬਰਾਂ ਨੇ ਜਦੋਂ ਧੀ ਦੇ ਸਹੁਰੇ ਘਰ ਪਹੁੰਚੇ ਕੇ ਦੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ ਅਤੇ ਲੜਕੀ ਦੇ ਗਲ ਦੇ ਵਿੱਚ ਨਿਸ਼ਾਨ ਵੀ ਸਨ।

ਉਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੀ ਲੜਕੀ ਨੂੰ ਕਤਲ ਕਰਕੇ ਬਾਅਦ ਦੇ ਵਿੱਚ ਪੱਖੇ ਦੇ ਨਾਲ ਟੰਗਿਆ ਗਿਆ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!