ਨੌਜਵਾਨ ਵੈਲਫੇਅਰ ਸੋਸਾਇਟੀ ਵੱਲੋਂ ਲੜਕੀ ਦੀ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਮੁਰਦਾਬਾਦ ਵਿਖੇ ਪਹੁੰਚਾਇਆ ਗਿਆ।ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ 11 ਅਕਤੂਬਰ 2024 ਨੂੰ ਵਿਆਹੀ ਸੀ ਅਤੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਹੁਰਾ ਪਰਿਵਾਰ ਉਦੋਂ ਤੋਂ ਹੀ ਤੰਗ ਪਰੇਸ਼ਾਨ ਕਰ ਰਿਹਾ ਸੀ।
ਜਿਸ ਨੂੰ ਲੈ ਕੇ ਅੱਜ ਦੁਪਹਿਰ 1 ਵਜੇ ਤੇ ਲਗਭਗ ਉਹਨਾਂ ਦੀ ਲੜਕੀ ਵੱਲੋਂ ਉਹਨਾਂ ਦੇ ਨਾਲ ਵੀਡੀਓ ਕਾਲ ਤੇ ਗੱਲਬਾਤ ਕੀਤੀ ਗਈ ਉਸ ਸਮੇਂ ਕੋਈ ਵੀ ਗੱਲਬਾਤ ਨਹੀਂ ਸੀ। ਸ਼ਾਮ ਨੂੰ ਉਹਨਾਂ ਨੂੰ ਧੀ ਦੇ ਸਹੁਰੇ ਦੇ ਗੁਆਂਢੀਆਂ ਦਾ ਫੋਨ ਆਉਂਦਾ ਹੈ ਕਿ ਉਹਨਾਂ ਦੀ ਲੜਕੀ ਜ਼ਿਆਦਾ ਸੀਰੀਅਸ ਹੈ।
ਪਰਿਵਾਰ ਮੈਂਬਰਾਂ ਨੇ ਜਦੋਂ ਧੀ ਦੇ ਸਹੁਰੇ ਘਰ ਪਹੁੰਚੇ ਕੇ ਦੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ ਅਤੇ ਲੜਕੀ ਦੇ ਗਲ ਦੇ ਵਿੱਚ ਨਿਸ਼ਾਨ ਵੀ ਸਨ।