ਚਾਇਨਾ ਡੋਰ ਵੇਚਣ ਵਾਲੇ ਨੂੰ ਲੱਗੇਗਾ 15 ਲੱਖ ਰੁਪਏ ਦਾ ਜੁਰਮਾਨਾ, ਜੋ ਪ੍ਰਸ਼ਾਸਨ ਦੀ ਮਦਦ ਕਰੇਗਾ ਪਾਵੇਗਾ ਮੋਟਾ ਇਨਾਮ
Punjab police, china dor
ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਹੁਣ ਪੰਜਾਬ ‘ਚ ਚੀਨੀ ਡੋਰ ਦੀ ਵਿਕਰੀ ‘ਤੇ ਸਰਕਾਰ ਹੋਰ ਸਖ਼ਤ ਹੋ ਗਈ ਹੈ। ਇਸ ਨੂੰ ਵੇਚਣ ‘ਤੇ ਪੂਰਨ ਪਾਬੰਦੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੁਕਮ ਜਾਰੀ ਕਰਕੇ ਸਜ਼ਾ ਦੀ ਵਿਵਸਥਾ ਵੀ ਕੀਤੀ ਹੈ। ਇਸੇ ਦੇ ਨਾਲ ਹੀ ਜੋ ਚੀਨੀ ਡੋਰ ਨੂੰ ਫੜਾਉਣ ‘ਚ ਪ੍ਰਸ਼ਾਸਨ ਦੀ ਮਦਦ ਕਰੇਗਾ ਉਸ ਨੂੰ ਵੀ ਉਚਿੱਤ ਇਨਾਮ ਮਿਲੇਗਾ।
ਹੁਕਮਾਂ ਅਨੁਸਾਰ, ਵਾਤਾਵਰਣ ਐਕਟ, 1986 ਦੀ ਧਾਰਾ 5 ਦੇ ਤਹਿਤ, ਪਤੰਗ ਉਡਾਉਣ ਵਾਲੀਆਂ ਡੋਰਾਂ ਅਤੇ ਨਾਈਲੋਨ, ਪਲਾਸਟਿਕ, ਚੀਨੀ ਤਾਰਾਂ, ਮਾਂਝੇ ਅਤੇ ਕਿਸੇ ਹੋਰ ਸਿੰਥੈਟਿਕ ਨਾਲ ਬਣੀਆਂ ਪਤੰਗ ਉਡਾਉਣ ਵਾਲੀਆਂ ਡੋਰਾਂ ਦਾ ਨਿਰਮਾਣ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਅਤੇ ਨਿਰਯਾਤ ਅਤੇ ਪੰਜਾਬ ‘ਚ ਸਮੱਗਰੀ ਦੀ ਵਰਤੋਂ ‘ਤੇ ਪੂਰਨ ਪਾਬੰਦੀ ਹੋਵੇਗੀ। ਕੱਚ ਜਾਂ ਤਿੱਖੀ ਵਸਤੂਆਂ ਨਾਲ ਤਿਆਰ ਹੋਣ ਵਾਲੀਆਂ ਡੋਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।