MP ਖਾਲਸਾ ਤੇ ਅੰਮ੍ਰਿਤਪਾਲ ਦੇ ਪਿਤਾ ਦਾ ਸੁਖਬੀਰ ਬਾਦਲ ‘ਤੇ ਤੰਜ, ਕਿਹਾ- ਲੋਕ ਚਾਹੁੰਦੇ ਨੇ ਇਹ ਸੁੱਤੇ ਹੀ ਰਹਿਣ

MP ਖਾਲਸਾ ਤੇ ਅੰਮ੍ਰਿਤਪਾਲ ਦੇ ਪਿਤਾ ਦਾ ਸੁਖਬੀਰ ਬਾਦਲ ‘ਤੇ ਤੰਜ, ਕਿਹਾ- ਲੋਕ ਚਾਹੁੰਦੇ ਨੇ ਇਹ ਸੁੱਤੇ ਹੀ ਰਹਿਣ

 

Punjab, political, news

ਬਠਿੰਡਾ ਵਿਖੇ ਪੁੱਜੇ ਫ਼ਰੀਦਕੋਟ ਮੈਬਰ ਪਾਰਲੀਮੈਟ ਸਰਬਜੀਤ ਸਿੰਘ ਖਾਲਸਾ ਅਤੇ ਖਡੂਰ ਸਾਹਿਬ ਤੋਂ ਮੈਬਰ ਪਾਰਲੀਮੈਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵਲੋਂ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੈਬਰ ਪਾਰਲੀਮੈਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ 14 ਜਨਵਰੀ ਨੂੰ ਸਾਡੇ ਵੱਲੋ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਗੀ ਮੇਲੇ ਦੁਰਾਨ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਇੱਕ ਨਵੀਂ ਖੇਤਰੀ ਪਾਰਟੀ ਬਣਾਉਣ ਦੀ ਸਲਾਹ ਮਸ਼ਵਰਾ ਕੀਤੀ ਜਾਵੇਗੀ ਅਤੇ ਕੁੱਝ ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਕਿ ਉਹ ਮਸ਼ਵਰਾ ਰਾਇ ਕਰੇਗੀ ਅਤੇ ਪਾਰਟੀ ਦਾ ਨਾਮ ਨੂੰ ਲੈ ਕੇ ਅੱਗੇ ਲੋਕਾਂ ਵਿੱਚ ਆਵੇਗੀ ਅਤੇ ਲੋਕਾਂ ਦੀ ਰਾਏ ਨਾਲ ਹੀ ਉਸ ਨਵੀਂ ਪਾਰਟੀ ਦੇ ਵਿੱਚ ਅਸੀਂ ਅਹੁਦੇਦਾਰ ਲਿਆਂਦੇ ਜਾਣਗੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ।

ਦੂਜੇ ਪਾਸੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਸਾਡੇ ਵੱਲੋਂ ਜੋ ਇੱਕ ਕਮੇਟੀ ਬਣਾਈ ਜਾਵੇਗੀ ਅਤੇ ਨਵੀਂ ਪਾਰਟੀ ਦੇ ਅਗਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਜੋ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੁੱਤਾ ਪਿਆ ਸੀ ਚਾਰ ਸਾਲ ਹੋ ਗਏ ਉਹਨੂੰ ਲੋਕ ਉਹਨਾਂ ਨੂੰ ਸੁਆ ਕੇ ਹੀ ਖੁਸ਼ ਹਨ, ਲੋਕੀ ਹੁਣ ਕਹਿੰਦੇ ਹਨ ਕਿ ਤੁਹਾਨੂੰ ਜਾਗਣਾ ਨਹੀਂ ਚਾਹੀਦਾ ਕਿਉਂਕਿ ਪੰਜਾਬ ਦੇ ਬਹੁਤ ਖਰਾਬ ਹਾਲਾਤ ਪੰਜਾਬ ਦਾ ਬੇੜਾ ਇਹਨਾਂ ਨੇ ਗਰਕ ਕੀਤਾ ਹੈ ਅਤੇ ਲੋਕਾਂ ਨੂੰ ਯਾਦ ਹੈ ਲੋਕ ਹੁਣ ਕਹਿੰਦੇ ਹਨ ਕਿ ਬੇਸ਼ਕ ਤੁਸੀਂ ਜਾਗ ਚੁੱਕੇ ਹੋ ਪ੍ਰੰਤੂ ਫਿਰ ਵੀ ਤੁਸੀਂ ਆਰਾਮ ਕਰੋ ਜੋ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੈਂ ਹੁਣ ਸਾਰੇ ਗੁਨਾਹ ਆਪਣੀ ਝੋਲੀ ਵਿੱਚ ਪਾ ਲਏ ਹਨ ਇਹ ਸਾਰਾ ਕਲੇਸ਼ ਖਤਮ ਕਰਨ ਦੇ ਲਈ ਅਸੀਂ ਸਿੱਧੇ ਤੌਰ ‘ਤੇ ਆਪਣੀ ਝੋਲੀ ਵਿੱਚ ਪਾ ਲਏ ਹਨ ਕੁਝ ਤਾਂ ਸ਼ਰਮ ਕਰਨ ਗੁਰੂ ਘਰ ਜਾ ਕੇ ਅਜਿਹਾ ਝੂਠ ਬੋਲ ਰਹੇ ਹਨ।

ਜੋ ਤਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਮਹੀਨੇ ਦਾ ਸਮਾਂ ਵਧਾਇਆ ਗਿਆ ਹੈ ਸਰਾਸਰ ਜੋ ਜਥੇਦਾਰ ਇਹਨਾਂ ਦੇ ਅੱਗੇ ਸੱਚ ਬੋਲਦਾ ਹੈ ਉਹਨਾਂ ਇੰਜ ਹੀ ਕੀਤਾ ਜਾਂਦਾ ਹੈ ਇਹਨਾਂ ਨੇ ਜਥੇਦਾਰਾਂ ਨੂੰ ਆਪਣੇ ਮੁਲਾਜ਼ਮ ਸਮਝਿਆ ਹੋਇਆ ਹੈ ਪਰੰਤੂ ਲੋਕ ਸਭ ਜਾਣਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਚੋਣਾਂ ਹੋਣਗੀਆਂ ਉਸ ਦੇ ਵਿੱਚ ਵੀ ਸਾਡੇ ਵੱਲੋਂ ਹਿੱਸਾ ਲਿਆ ਜਾਵੇਗਾ। ਸਾਡੇ ਵੱਲੋ ਕੁੱਝ ਨਾਮ ਲਿਆਂਦੇ ਗਏ ਹਨ ਨਵੀਂ ਪਾਰਟੀ ਬਾਰੇ ਓਹ ਅਸੀਂ ਵਿਚਾਰ ਕਰ ਰਹੇ ਹਾ ਇੱਕ ਤੁਹਾਡਾ ਜਰੀਏ ਕਹਿਣਾ ਚਾਹੁੰਦੇ ਹਾਂ ਕਿ ਇਕ ਸੋਸ਼ਲ ਮੀਡੀਆ ਦੇ ਜ਼ਰੀਏ 13 ਨੁਕਾਤੀ ਪ੍ਰੋਗਰਾਮ ਫੈਲਾਇਆ ਜਾ ਰਿਹਾ ਹੈ ਕਿ ਜੇਕਰ ਇਹ ਆਉਂਦੇ ਹਨ ਹੇਅਰ ਕਟਿੰਗ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਅਤੇ ਨੌਜਵਾਨਾਂ ਨੂੰ ਜਿੰਨਾ ਪਾਉਣੀ ਬੰਦ ਕੀਤੀਆਂ ਜਾਣਗੀਆਂ ਜੋਕਿ ਸਾਰਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

error: Content is protected !!