ਪ੍ਰੇਮੀ ਨਾਲ ਮਿਲ ਕੇ ਕਰਦੀ ਸੀ ਅਠਖੇਲੀਆਂ, ਪਤੀ ਨੇ ਸਿਰ ‘ਤੇ ਪਾਇਆ ਗਰਮ ਤੇਲ

ਪ੍ਰੇਮੀ ਨਾਲ ਮਿਲ ਕੇ ਕਰਦੀ ਸੀ ਅਠਖੇਲੀਆਂ, ਪਤੀ ਨੇ ਸਿਰ ‘ਤੇ ਪਾਇਆ ਗਰਮ ਤੇਲ

Punjab, fridkot, crime

ਵੀਓਪੀ ਬਿਊਰੋ- ਫ਼ਰੀਦਕੋਟ ਦੇ ਕਸਬੇ ਬਰਗਾੜੀ ਵਿਖੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਜਦ ਇੱਕ ਔਰਤ ਦੇ ਪਤੀ ਵੱਲੋਂ ਉਸਦੇ ਪ੍ਰੇਮੀ ਦੇ ਸਿਰ ‘ਤੇ ਗਰਮ ਤੇਲ ਦੀ ਕੜਾਹੀ ਮੂਧੀ ਕਰ ਦਿੱਤੀ ਅਤੇ ਇਸੇ ਕੜਾਹੀ ਨਾਲ ਉਸਦੀ ਕੁੱਟਮਾਰ ਕਰ ਜ਼ਖਮੀ ਕਰ ਦਿੱਤਾ ਗਿਆ। ਇਸ ਨੂੰ ਬਾਅਦ ‘ਚ ਮੈਡੀਕਲ ਹਸਪਤਾਲ ਫਰੀਦਕੋਟ ਦਾਖਲ ਕਰਵਾਇਆ ਗਿਆ। ਇਸ ਘਟਨਾ ਦੌਰਾਨ ਔਰਤ ਦੇ ਪ੍ਰੇਮੀ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ। ਘਟਨਾ ਦੀ ਵਜ੍ਹਾ ਸਾਹਮਣੇ ਆਈ ਕਿ ਹਮਲਾ ਕਰਨ ਵਾਲੇ ਉਕਤ ਵਿਅਕਤੀ ਦੀ ਪਤਨੀ ਉਸਨੂੰ ਬਿਨਾਂ ਤਲਾਕ ਦਿੱਤੇ ਛੱਡ ਕੇ ਆਪਣੇ ਪ੍ਰੇਮੀ ਨਾਲ ਲਿਵ ਇਨ ਰਿਲੇਸ਼ਨ ‘ਚ ਰਹਿ ਰਹੀ ਸੀ। ਫਿਲਹਾਲ ਪੀੜਿਤ ਵਿਅਕਤੀ ਦੇ ਬਿਆਨਾਂ ‘ਤੇ ਪੁਲਿਸ ਵੱਲੋਂ ਆਰੋਪੀ ਖਿਲਾਫ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦ ਕਿ ਮਹਿਲਾ ਦਾ ਪਤੀ ਨੂੰ ਪੁਲਿਸ ਵਲੋਂ ਹਿਰਾਸਤ ਚ ਲੈ ਲਿਆ ਗਿਆ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਿਤ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਡਰਾਇਵਰੀ ਕਰਦਾ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਉਸ ਵੱਲੋਂ ਅੰਡਿਆ ਅਤੇ ਚਿਕਨ ਦੀ ਰੇਹੜੀ ਲਗਾਈ ਹੋਈ ਸੀ ਕਿ ਕਲ ਰਾਤ ਸਤਿਨਾਮ ਸਿੰਘ ਉਸ ਕੋਲ ਆਇਆ ਅਤੇ ਆਂਡੇ ਖਾਣ ਦੀ ਮੰਗ ਕੀਤੀ ਅਤੇ ਜਦ ਉਸਨੇ ਆਂਡੇ ਗਰਮ ਕਰਨ ਲਈ ਕਿਹਾ ਤਾਂ ਅਚਾਨਕ ਉਸਨੇ ਸਤਨਾਮ ਸਿੰਘ ਵੱਲੋਂ ਉਸਦੀ ਦੁਕਾਨ ‘ਤੇ ਰੱਖੀ ਗਰਮ ਘਿਓ ਦੀ ਕੜਾਹੀ ਉਸਦੇ ਸਿਰ ‘ਤੇ ਪਲਟਾ ਦਿੱਤੀ ਅਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਚਲਦੇ ਉਸਦਾ ਚਿਹਰਾ ਬੁਰੀ ਤਰ੍ਹਾਂ ਜਲ ਗਿਆ ਅਤੇ ਹੋਰ ਸੱਟਾਂ ਵੀ ਲੱਗੀਆਂ। ਗਲਬਾਤ ਦੌਰਾਨ ਦੱਸਿਆ ਕੇ ਹਮਲਾਵਰ ਸਤਨਾਮ ਸਿੰਘ ਦੀ ਪਤਨੀ ਆਪਣੀ ਮਰਜ਼ੀ ਨਾਲ ਕਾਫੀ ਚਿਰ ਤੋਂ ਉਸ ਨਾਲ ਰਹਿ ਰਹੀ ਸੀ, ਜਿਸ ਨੂੰ ਲੈ ਕੇ ਉਸ ਵੱਲੋਂ ਪਹਿਲਾ ਵੀ ਫੋਨ ‘ਤੇ ਗਾਲੀ ਗਲੋਚ ਕੀਤੀ ਜਾਂਦੀ ਰਹੀ ਹੈ ਪਰ ਅੱਜ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ।

ਇਸ ਸਬੰਧੀ ਬਰਗਾੜੀ ਚੌਂਕੀ ਇੰਚਾਰਜ ਗੁਰਮੇਜ ਸਿੰਘ ਨੇ ਦੱਸਿਆ ਕਿ ਪੀੜਿਤ ਦੇ ਬਿਆਨਾਂ ‘ਤੇ ਸਤਨਾਮ ਸਿੰਘ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।

error: Content is protected !!