ਪ੍ਰੇਮੀ ਨਾਲ ਮਿਲ ਕੇ ਕਰਦੀ ਸੀ ਅਠਖੇਲੀਆਂ, ਪਤੀ ਨੇ ਸਿਰ ‘ਤੇ ਪਾਇਆ ਗਰਮ ਤੇਲ
Punjab, fridkot, crime
ਵੀਓਪੀ ਬਿਊਰੋ- ਫ਼ਰੀਦਕੋਟ ਦੇ ਕਸਬੇ ਬਰਗਾੜੀ ਵਿਖੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਜਦ ਇੱਕ ਔਰਤ ਦੇ ਪਤੀ ਵੱਲੋਂ ਉਸਦੇ ਪ੍ਰੇਮੀ ਦੇ ਸਿਰ ‘ਤੇ ਗਰਮ ਤੇਲ ਦੀ ਕੜਾਹੀ ਮੂਧੀ ਕਰ ਦਿੱਤੀ ਅਤੇ ਇਸੇ ਕੜਾਹੀ ਨਾਲ ਉਸਦੀ ਕੁੱਟਮਾਰ ਕਰ ਜ਼ਖਮੀ ਕਰ ਦਿੱਤਾ ਗਿਆ। ਇਸ ਨੂੰ ਬਾਅਦ ‘ਚ ਮੈਡੀਕਲ ਹਸਪਤਾਲ ਫਰੀਦਕੋਟ ਦਾਖਲ ਕਰਵਾਇਆ ਗਿਆ। ਇਸ ਘਟਨਾ ਦੌਰਾਨ ਔਰਤ ਦੇ ਪ੍ਰੇਮੀ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ। ਘਟਨਾ ਦੀ ਵਜ੍ਹਾ ਸਾਹਮਣੇ ਆਈ ਕਿ ਹਮਲਾ ਕਰਨ ਵਾਲੇ ਉਕਤ ਵਿਅਕਤੀ ਦੀ ਪਤਨੀ ਉਸਨੂੰ ਬਿਨਾਂ ਤਲਾਕ ਦਿੱਤੇ ਛੱਡ ਕੇ ਆਪਣੇ ਪ੍ਰੇਮੀ ਨਾਲ ਲਿਵ ਇਨ ਰਿਲੇਸ਼ਨ ‘ਚ ਰਹਿ ਰਹੀ ਸੀ। ਫਿਲਹਾਲ ਪੀੜਿਤ ਵਿਅਕਤੀ ਦੇ ਬਿਆਨਾਂ ‘ਤੇ ਪੁਲਿਸ ਵੱਲੋਂ ਆਰੋਪੀ ਖਿਲਾਫ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦ ਕਿ ਮਹਿਲਾ ਦਾ ਪਤੀ ਨੂੰ ਪੁਲਿਸ ਵਲੋਂ ਹਿਰਾਸਤ ਚ ਲੈ ਲਿਆ ਗਿਆ ਹੈ।




