ਮੇਲੇ ‘ਚ ਝੂਲਾ ਝੂਟਦੀ ਕੁੜੀ ਦੇ ਫਸੇ ਵਾਲ, ਖੋਪੜੀ ਤੋਂ ਵਾਲਾਂ ਸਮੇਤ ਉੱਤਰਿਆ ਮਾਸ

ਮੇਲੇ ‘ਚ ਝੂਲਾ ਝੂਟਦੀ ਕੁੜੀ ਦੇ ਫਸੇ ਵਾਲ, ਖੋਪੜੀ ਤੋਂ ਵਾਲਾਂ ਸਮੇਤ ਉੱਤਰਿਆ ਮਾਸ

 

ਵੀਓਪੀ ਬਿਊਰੋ- Malot, jhoola, accident ਮਲੋਟ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਮੇਲੇ ਦੌਰਾਨ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਇੱਥੇ ਇੱਕ ਮੇਲੇ ਵਿਚ ਮਨੋਰੰਜਨ ਲਈ ਲੱਗੇ ਝੂਲੇ ਵਿਚ ਇਕ ਲੜਕੀ ਦੇ ਵਾਲ ਫਸਣ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਲੋਟ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਦੀ ਹਾਲਤ ਦੇਖਦੇ ਹੋਏ ਉਸ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ।

ਮਲੋਟ ਗੁਰੂ ਨਾਨਕ ਨਗਰੀ ਵਿਚ ਸਥਿਤ ਇਕ ਗੁਰਦੁਆਰਾ ਸਾਹਿਬ ਚੱਲ ਰਹੇ ਧਾਰਮਿਕ ਸਮਾਗਮ ਦੋਰਾਨ ਮਨੋਰੰਜਨ ਲਈ ਆਗਰੇ ਤੋਂ ਪਰਵਾਸੀਆਂ ਵੱਲੋਂ ਝੂਲਾ ਲਾਇਆ ਗਿਆ ਸੀ।

ਦੱਸਣ ਮੁਤਾਬਕ ਝੂਲੇ ਵਿਚ ਮਲੋਟ ਦੇ ਰੂਪ ਨਗਰ ਦੀ ਕਰੀਬ 20 ਸਾਲ ਦੀ ਮਹਿੰਦੀ ਨਾਮ ਦੀ ਲੜਕੀ ਝੂਲਾ ਝੂਲ ਰਹੀ ਸੀ ਤਾਂ ਸਿਰ ਦੇ ਵਾਲ ਖੁੱਲ੍ਹੇ ਹੋਣ ਕਰਕੇ ਫਸ ਗਏ ਜਿਸ ਨਾਲ ਉਹ ਗੰਭੀਰ ਜਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਅੱਗੇ ਰੈਫਰ ਕਰ ਦਿਤਾ ।

ਦੂਜੇ ਸਿਵਲ ਹਸਪਤਾਲ ਮਲੋਟ ਡਾਕਟਰ ਵਿਕਾਸ ਬਾਂਸਲ ਨੇ ਦੱਸਿਆ ਕਿ ਉਕਤ ਲੜਕੀ ਦੀ ਖੋਪੜੀ ਕਾਫੀ ਨੁਕਸਾਨੀ ਗਈ ਹੈ ਜਿਸ ਨੂੰ ਇਲਾਜ ਲਈ ਅੱਗੇ ਰੈਫਰ ਕਰ ਦਿਤਾ ਗਿਆ।

error: Content is protected !!