ਮੇਲੇ ‘ਚ ਝੂਲਾ ਝੂਟਦੀ ਕੁੜੀ ਦੇ ਫਸੇ ਵਾਲ, ਖੋਪੜੀ ਤੋਂ ਵਾਲਾਂ ਸਮੇਤ ਉੱਤਰਿਆ ਮਾਸ

ਵੀਓਪੀ ਬਿਊਰੋ- Malot, jhoola, accident ਮਲੋਟ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਮੇਲੇ ਦੌਰਾਨ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਇੱਥੇ ਇੱਕ ਮੇਲੇ ਵਿਚ ਮਨੋਰੰਜਨ ਲਈ ਲੱਗੇ ਝੂਲੇ ਵਿਚ ਇਕ ਲੜਕੀ ਦੇ ਵਾਲ ਫਸਣ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਲੋਟ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਦੀ ਹਾਲਤ ਦੇਖਦੇ ਹੋਏ ਉਸ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ।




