ਥਾਣੇਦਾਰ ਨੇ ਸ਼ਿਕਾਇਤ ਕਰਨ ਆਏ ਮੁੰਡਿਆਂ ਨਾਲ ਕੀਤੀਆਂ ਹੱਦਾਂ ਪਾਰ, ਬਦਫੈਲੀ ਦੇ ਲੱਗੇ ਇਲਜ਼ਾਮ

ਥਾਣੇਦਾਰ ਨੇ ਸ਼ਿਕਾਇਤ ਕਰਨ ਆਏ ਮੁੰਡਿਆਂ ਨਾਲ ਕੀਤੀਆਂ ਹੱਦਾਂ ਪਾਰ, ਬਦਫੈਲੀ ਦੇ ਲੱਗੇ ਇਲਜ਼ਾਮ

ਸੁਲਤਾਨਪੁਰ ਲੋਧੀ (ਵੀਓਪੀ ਬਿਊਰੋ) Sultanpur lodhi, police, crime ਪੰਜਾਬ ਪੁਲਿਸ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ। ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ, ਜਿਸ ਦੇ ਨਾਲ ਖਾਕੀ ਉੱਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹਾ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ਿਕਾਇਤ ਦਰਜ ਕਰਵਾਉਣ ਥਾਣੇ ਪੁੱਜੇ ਨੌਜਵਾਨਾਂ ਨੇ ਸੁਲਤਾਨਪੁਰ ਲੋਧੀ ਪੁਲਿਸ ਸਟੇਸ਼ਨ ਵਿਖੇ ਤਾਇਨਾਤ ਇੱਕ ਏਐਸਆਈ ‘ਤੇ ਗੰਭੀਰ ਆਰੋਪ ਲਗਾਏ ਨੇ। ਨੌਜਵਾਨਾਂ ਦੇ ਆਰੋਪ ਨੇ ਕਿ ਥਾਣੇਦਾਰ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਕੀਤਾ। ਇੰਨਾ ਹੀ ਨਹੀਂ ਇਹਨਾਂ ਨੌਜਵਾਨਾਂ ਨੇ ਥਾਣੇਦਾਰ ‘ਤੇ ਬਦਫੈਲੀ ਦੇ ਵੀ ਆਰੋਪ ਲਗਾਏ ਨੇ।

ਨੌਜਵਾਨਾਂ ਨੇ ਕਿਹਾ ਕਿ ਥਾਣੇਦਾਰ ਨੇ ਸਾਡੇ ਨਾਲ ਗਲਤ ਕੰਮ ਕੀਤਾ ਹੈ। ਨੌਜਵਾਨਾਂ ਵੱਲੋਂ ਡੀਜੀਪੀ ਪੰਜਾਬ ਅਤੇ ਐੱਸਐੱਸਪੀ ਕਪੂਰਥਲਾ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ। ਪਰ ਦੂਜੇ ਪਾਸੇ ਥਾਣੇਦਾਰ ਵੱਲੋਂ ਇਹਨਾਂ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰਦਿਆਂ ਹੋਇਆਂ ਆਰੋਪ ਝੂਠੇ ਤੇ ਬੇਬੁਨਿਆਦ ਕਰਾਰ ਦਿੱਤੇ ਜਾ ਰਹੇ ਨੇ।

ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਆਸ਼ੂ ਚੱਢਾ ਅਤੇ ਚੇਤਨ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਸ਼ੂ ਕੁਮਾਰ ਚੱਡਾ ਨੇ ਕਿਸੇ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣੀ ਸੀ, ਜਦੋਂ ਉਹ ਥਾਣੇ ਪਹੁੰਚੇ ਉੱਥੇ ਮੌਕੇ ਤੇ ਬਲਦੇਵ ਸਿੰਘ ਨਾਮਕ ਇੱਕ ਏਐੱਸਆਈ ਮਿਲਿਆ ਜੋ ਕਿ ਸਾਨੂੰ ਆਪਣੇ ਕਮਰੇ ਵਿੱਚ ਲੈ ਗਿਆ। ਕਮਰੇ ਵਿੱਚ ਪਹੁੰਚਕੇ ਉਸਨੇ ਸਾਨੂੰ ਕਿਹਾ ਕਿ ਤੁਸੀਂ ਇੱਕ ਲੱਖ ਰੁਪਏ ਦਿਓ ਤੇ ਤੁਹਾਡਾ ਮੈਂ ਉਨ੍ਹਾਂ ਦੇ ਨਾਲ ਰਾਜ਼ੀਨਾਮਾ ਕਰਵਾ ਦਿੰਦਾ ਹਾਂ, ਪਰ ਉਸ ਤੋਂ ਬਾਅਦ ਅਸੀਂ ਉਸ ਨੂੰ ਇਹ ਗੱਲ ਕਹੀ ਕਿ ਸਰ ਅਸੀਂ ਤਾਂ ਉਹਦੇ ਕੋਲੋਂ 4 ਲੱਖ ਦੇ ਕਰੀਬ ਪੈਸੇ ਲੈਣੇ ਹਨ।

ਇਸ ਦੌਰਾਨ ਏਐੱਸਆਈ ਬਲਦੇਵ ਸਿੰਘ ਸਾਡੇ ਨਾਲ ਗਲਤ ਹਰਕਤਾਂ ਕਰਨ ਲੱਗ ਪਿਆ, ਸਾਨੂੰ ਇੰਝ ਲੱਗਦਾ ਸੀ ਕਿ ਜਿਵੇਂ ਉਸ ਨੇ ਕੋਈ ਨਸ਼ਾ ਕੀਤਾ ਹੋਵੇ। ਉਹ ਸਾਡੇ ਨਾਲ ਗਲਤ ਕੰਮ ਕਰਨ ਲੱਗ ਪਿਆ ਸਾਨੂੰ ਕਹਿੰਦਾ ਕੱਪੜੇ ਉਤਾਰ ਦਿਓ, ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ। ਉਸ ਮਗਰੋਂ ਥਾਣੇਦਾਰ ਬਾਹਰ ਆਇਆ ਅਤੇ ਸਾਨੂੰ ਥਾਣਾ ਮੁਖੀ ਦੇ ਦਫਤਰ ਨੇੜੇ ਲੈ ਗਿਆ। ਕਹਿੰਦਾ ਤੁਸੀਂ ਤੇ ਧੱਕੇ ਮਾਰ ਕੇ ਸਾਨੂੰ ਹਵਾਲਾਤ ਅੰਦਰ ਕਰ ਦਿੱਤਾ। ਜਿੱਥੇ ਉਸ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਕੀਤਾ। ਦੇਰ ਸ਼ਾਮ ਤੋਂ ਬਾਅਦ ਉਸਨੇ ਸਾਨੂੰ ਛੱਡ ਦਿੱਤਾ।

ਨੌਜਵਾਨਾਂ ਨੇ ਦੱਸਿਆ ਕਿ ਸਾਡਾ ਘਰ ਜਾਣ ਨੂੰ ਜੀ ਨਹੀਂ ਕਰ ਰਿਹਾ ਸੀ। ਅਸੀਂ ਫਿਰ ਵੇਈਂ ਨਦੀ ਵਿਚ ਛਾਲ ਮਾਰਨ ਬਾਰੇ ਸੋਚਣ ਲੱਗ ਪਏ ਫਿਰ ਅਸੀਂ ਆਪਣੇ ਘਰਦਿਆਂ ਬਾਰੇ ਸੋਚਿਆ ਕਿ ਸਾਡੇ ਪਰਿਵਾਰ ਪਰਿਵਾਰ ਦਾ ਕੀ ਬਣੋ ਇਹ ਸਾਰੀ ਘਟਨਾ ਅਸੀਂ ਆਪਣੇ ਪਰਿਵਾਰ ਨੂੰ ਦੱਸੀ। ਹੁਣ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਥਾਣੇਦਾਰ ਦੇ ਖਿਲਾਫ ਬਣਦੀ ਕਾਰਵਾਈ ਹੋਵੇ ਇਸ ਸਬੰਧੀ ਅਸੀਂ ਐੱਸਐੱਸਪੀ ਅਤੇ ਡੀਜੀਪੀ ਨੂੰ ਵੀ ਲਿਖਤ ਸ਼ਿਕਾਇਤ ਭੇਜ ਚੁੱਕੇ ਹਾਂ।

ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਥਾਣੇਦਾਰ ਬਲਦੇਵ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਹੋਏ ਇਹ ਸਾਰੇ ਦੋਸ਼ਾਂ ਨੂੰ ਨਕਾਰਿਆ ਉਹਨਾਂ ਕਿਹਾ ਕਿ ਬਿਲਕੁਲ ਝੂਠੀਆਂ ਗੱਲਾਂ ਨੇ ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਇਸ ਤਰ੍ਹਾਂ ਦੀ ਕੋਈ ਵੀ ਹਰਕਤ ਮੈਂ ਨਹੀਂ ਕੀਤੀ ਉਹ ਮੇਰੇ ਕੋਲ ਸਿਰਫ ਸ਼ਿਕਾਇਤ ਦਰਜ ਕਰਵਾਉਣ ਆਏ ਸਨ।

error: Content is protected !!