26 ਜਨਵਰੀ ‘ਤੇ ਕਿਸਾਨਾਂ ਦਾ ਟਰੈਕਟਰ ਮਾਰਚ, ਪੰਜਾਬ ਭਰ ‘ਚ ਕਰਨਗੇ ਪ੍ਰਦਰਸ਼ਨ

26 ਜਨਵਰੀ ‘ਤੇ ਕਿਸਾਨਾਂ ਦਾ ਟਰੈਕਟਰ ਮਾਰਚ, ਪੰਜਾਬ ਭਰ ‘ਚ ਕਰਨਗੇ ਪ੍ਰਦਰਸ਼ਨ

 


ਜਲੰਧਰ (ਵੀਓਪੀ ਬਿਊਰੋ) Farmer, tractor march, Punjab ਇੱਕ ਪਾਸੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ‘ਤੇ ਬੈਠੇ ਹੋਏ ਹਨ, ਉੱਥੇ ਹੀ ਉਨ੍ਹਾਂ ਦੀ ਹਮਾਇਤ ਵਿੱਚ ਅਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਯਾਨੀ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਸ ਦੀ ਤਿਆਰੀ ਵਜੋਂ ਕਿਸਾਨਾਂ ਨੇ ਪੰਜਾਬ ਭਰ ਵਿੱਚ ਤਿਆਰੀਆਂ ਖਿੱਚੀਆਂ ਹੋਈਆਂ ਹਨ।

ਇਸੇ ਦੇ ਸਬੰਧ ਵਿੱਚ ਜਲੰਧਰ ਦੇ ਮੰਜਕੀ ਇਲਾਕੇ ਵਿੱਚ ਵੀ ਟਰੈਕਟਰ ਮਾਰਚ ਨੂੰ ਲੈ ਕੇ ਤਿਆਰੀਆਂ ਜ਼ੋਰਾਂ ‘ਤੇ ਹਨ। ਗੁਰਦੁਆਰਾ ਡੇਰਾ ਸਾਹਿਬ ਜੰਡਿਆਲਾ ਵਿਖੇ ਹੋਈ ਮੀਟਿੰਗ ਵਿੱਚ, ਕਿਸਾਨਾਂ ਦੀਆਂ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਜਥੇਬੰਦੀਆਂ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨਾਲ ਸਬੰਧਤ ਮੰਗਾਂ ਨੂੰ ਲੈ ਕੇ 26 ਜਨਵਰੀ ਨੂੰ ਜ਼ਿਲ੍ਹੇ ਭਰ ਵਿੱਚ ਬਲਾਕ ਪੱਧਰ ‘ਤੇ ਟਰੈਕਟਰ ਮਾਰਚ ਕੱਢਣ ਦੀ ਤਿਆਰੀ ਕਰ ਰਹੀਆਂ ਹਨ।


ਰੁੜਕਾ, ਗੁਰਾਇਆ ਅਤੇ ਫਿਲੌਰ ਬਲਾਕਾਂ ਦੇ ਕਿਸਾਨ ਪਿੰਡਾਂ ਤੋਂ ਟਰੈਕਟਰ ਮਾਰਚ ਕੱਢਣਗੇ ਅਤੇ ਇਸਨੂੰ ਸੜਕ ਦੇ ਦੋਵੇਂ ਪਾਸੇ ਟੋਲ ਪਲਾਜ਼ਾ ਫਿਲੌਰ ਵਿਖੇ ਖੜ੍ਹਾ ਕਰਨਗੇ। ਇਸੇ ਤਰ੍ਹਾਂ ਨਕੋਦਰ ਬਲਾਕ ਦੇ ਕਿਸਾਨ ਟਰੈਕਟਰ ਮਾਰਚ ਕੱਢਣਗੇ ਅਤੇ ਜਲੰਧਰ ਹਾਈਵੇਅ ‘ਤੇ ਉਨ੍ਹਾਂ ਨੂੰ ਖੜ੍ਹਾ ਕਰਨਗੇ।


27 ਜਨਵਰੀ ਤੋਂ, ਜ਼ਿਲ੍ਹੇ ਦੇ ਕਿਸਾਨਾਂ ਦੇ ਸਮੂਹ ਖਨੌਰੀ ਸਰਹੱਦ ਲਈ ਰਵਾਨਾ ਹੋਣਗੇ। ਦੂਜੇ ਪਾਸੇ, ਟਰੈਕਟਰ ਮਾਰਚ ਬਾਰੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਵੱਖ-ਵੱਖ ਥਾਵਾਂ ‘ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।

error: Content is protected !!