ਪਾਕਿਸਤਾਨ ਨੇ ਭੀਖ ਮੰਗਣ ਨੂੰ ਐਲਾਨਿਆ ਅਪਰਾਧ, ਬਾਹਰਲੇ ਦੇਸ਼ਾਂ ‘ਚ ਜਾ ਕੇ ਵੀ ਭੀਖ ਮੰਗਦੇੇ ਨੇ ਕਈ ਪਾਕਿਸਤਾਨੀ

ਪਾਕਿਸਤਾਨ ਨੇ ਭੀਖ ਮੰਗਣ ਨੂੰ ਐਲਾਨਿਆ ਅਪਰਾਧ, ਬਾਹਰਲੇ ਦੇਸ਼ਾਂ ‘ਚ ਜਾ ਕੇ ਵੀ ਭੀਖ ਮੰਗਦੇੇ ਨੇ ਕਈ ਪਾਕਿਸਤਾਨੀ

ਇਸਲਾਮਾਬਾਦ (ਵੀਓਪੀ ਬਿਊਰੋ)  Pakistan begger, crime ਭਿਖਾਰੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਹ ਸਮੱਸਿਆ ਸਿਰਫ ਭਾਰਤ ਦੀ ਹੀ ਨਹੀਂ ਸਗੋਂ ਕੀ ਗੁਆਂਡੀ ਦੇਸ਼ਾਂ ਦੀ ਵੀ ਹੈ। ਗੱਲ ਕੀਤੀ ਜਾਵੇ ਪਾਕਿਸਤਾਨ ਦੀ ਤਾਂ ਪਾਕਿਸਤਾਨ ਵਿੱਚ ਵੀ ਭਿਖਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜਦ ਵੀ ਕੋਈ ਸੈਨਾਨੀ ਬਾਹਰੋਂ ਇਹਨਾਂ ਦੇਸ਼ਾਂ ਦੀ ਯਾਤਰਾ ਕਰਨ ਆਉਂਦਾ ਹੈ ਤਾਂ ਭਿਖਾਰੀਆਂ ਕਰਕੇ ਇਹਨਾਂ ਦੇਸ਼ਾਂ ਨੂੰ ਮਾਯੂਸੀ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੀ ਹੈ।

ਇਸ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਬੇਰੁਜ਼ਗਾਰੀ ਮਹਿੰਗਾਈ ਅਤੇ ਗਰੀਬੀ ਕਿੰਨੀ ਜਿਆਦਾ ਹੈ, ਇਸ ਮਸਲੇ ਨੂੰ ਲੈ ਕੇ ਹੁਣ ਪਾਕਿਸਤਾਨ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ।

ਵਿਦੇਸ਼ਾਂ ਤੋਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਪਾਕਿਸਤਾਨ ਵਿੱਚ ਭੀਖ ਮੰਗਣ ਨੂੰ ਅਪਰਾਧ ਐਲਾਨ ਦਿੱਤਾ ਗਿਆ ਹੈ। ਵਿਦੇਸ਼ਾਂ ’ਚ ਹਜ਼ਾਰਾਂ ਪਾਕਿਸਤਾਨੀ ਗ਼ੈਰ ਕਾਨੂੰਨੀ ਸਰਗਰਮੀਆਂ ਤੇ ਭੀਖ ਮੰਗਦੇ ਫੜੇ ਗਏ ਹਨ, ਜਿਸ ਕਾਰਨ ਉਸ ਨੂੰ ਆਲਮੀ ਪੱਧਰ ’ਤੇ ਸ਼ਰਮਿੰਦਗੀ ਉਠਾਉਣੀ ਪਈ ਹੈ।

ਪਾਕਿਸਤਾਨ ਦੇ ਅੰਦਰੂਨੀ ਮੰਤਰਾਲੇ ਨੇ ਵੀਰਵਾਰ ਨੂੰ ਮਨੁੱਖੀ ਤਸਕਰੀ ਰੋਕਥਾਮ (ਸੋਧ) ਬਿੱਲ 2024 ਦੀ ਧਾਰਾ 3 ’ਚ ਸੰਗਠਿਤ ਭੀਖ ਮੰਗਣਾ ਸ਼ਬਦ ਜੋੜਣ ਦੇ ਮਤੇ ਦਾ ਫ਼ੈਸਲਾ ਕੀਤਾ ਹੈ। ਭੀਖ ਮੰਗਦੇ ਹੋਏ ਫੜੇ ਗਏ ਪਾਕਿਸਤਾਨੀ ਨਾਗਰਿਕਾਂ ਦੇ ਵਧਦੇ ਮਾਮਲਿਆਂ ਬਾਰੇ ਵਿਸ਼ੇਸ਼ ਤੌਰ ’ਤੇ ਖਾੜੀ ਸਹਿਯੋਗ ਪ੍ਰੀਸ਼ਦ (ਜੀਸੀਸੀ), ਇਰਾਕ ਤੇ ਮਲੇਸ਼ੀਆ ਵੱਲੋਂ ਕਈ ਸ਼ਿਕਾਇਤਾਂ ਮਿਲੀਆਂ ਹਨ।

ਪਾਕਿਸਤਾਨ ਦੇ ਸਫ਼ਾਰਤੀ ਮਿਸ਼ਨਾਂ ਨੇ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ ਕਿਉਂਕਿ ਹਜ, ਉਮਰਾ ਤੇ ਹੋਰ ਯਾਤਰਾਵਾਂ ਲਈ ਇਨ੍ਹਾਂ ਦੇਸ਼ਾਂ ’ਚ ਜਾਣ ਵਾਲੇ ਹਜ਼ਾਰਾਂ ਪਾਕਿਸਤਾਨੀ ਭੀਖ ਮੰਗਣ ਤੇ ਹੋਰ ਅਪਰਾਧਕ ਸਰਗਰਮੀਆ ’ਚ ਸ਼ਾਮਿਲ ਮਿਲੇ ਹਨ।

error: Content is protected !!