ਕੈਨੇਡਾ ਦੇ ਸ਼ਰਧਾਲੂ ਨੇ ਸ੍ਰੀ ਦਰਬਾਰ ਸਾਹਿਬ ਲਈ ਭੇਟ ਕੀਤੀ ਸੁਨਿਹਰੀ ਕਿਸ਼ਤੀ 

ਕੈਨੇਡਾ ਦੇ ਸ਼ਰਧਾਲੂ ਨੇ ਸ੍ਰੀ ਦਰਬਾਰ ਸਾਹਿਬ ਲਈ ਭੇਟ ਕੀਤੀ ਸੁਨਿਹਰੀ ਕਿਸ਼ਤੀ

 

Punjab, golden Temple, guru

ਅੰਮ੍ਰਿਤਸਰ (ਵੀਓਪੀ ਬਿਊਰੋ) ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ਾਂ ਦੀਆਂ ਕਰੋੜਾਂ ਸ਼ਰਧਾਲੂਆਂ ਦੀ ਸ਼ਰਧਾ ਜੁੜੀ ਹੋਈ ਹੈ। ਸਿੱਖ ਧਰਮ ਦਾ ਮੱਕਾ ਕਹੇ ਜਾਣ ਵਾਲੇ ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਲੱਖਾ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਅਤੇ ਗੁਰਬਾਣੀ ਦਾ ਆਨੰਦ ਮਾਣਦੀ ਹੈ। ਉੱਥੇ ਹੀ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਵਾਲਿਆਂ ਦੀ ਵੀ ਘਾਟ ਨਹੀਂ ਹੈ ਲੋਕ ਵੱਧ ਝੜ ਕੇ ਸੇਵਾ ਕਰਦੇ ਹਨ ਅਤੇ ਆਪਣੇ ਵੱਲੋਂ ਜੋ ਵੀ ਸਰਦਾ ਹੈ ਉਹ ਦਾਨ ਪੁੰਨ ਕਰਨ ਦੀ ਕੋਸ਼ਿਸ਼ ਕਰਦੇ ਹਨ।

ਕੈਨੇਡਾ ਨਿਵਾਸੀ ਐੱਨ.ਆਰ.ਆਈ. ਸ਼ਰਧਾਲੂ ਗੁਰਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਜਲ ਦੀ ਸਮੇਂ-ਸਮੇਂ ‘ਤੇ ਸਫਾਈ ਲਈ ਸੁਨਹਿਰੀ ਰੰਗ ਦੀ ਕਿਸ਼ਤੀ ਦਾਨ ਕੀਤੀ ਹੈ। ਅਰਦਾਸ ਤੋਂ ਬਾਅਦ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿੱਚ ਕਿਸ਼ਤੀ ਨੂੰ ਸਰੋਵਰ ਵਿੱਚ ਉਤਾਰ ਦਿੱਤਾ।

ਇਸ ਕਿਸ਼ਤੀ ਦਾ ਭਾਰ ਲਗਭਗ 250 ਤੋਂ 300 ਕਿਲੋਗ੍ਰਾਮ ਹੈ ਅਤੇ ਇਹ ਸੁਨਹਿਰੀ ਰੰਗ ਦੇ ਪਿੱਤਲ ਨਾਲ ਢੱਕੀ ਹੋਈ ਹੈ। ਇਸ ਦੇ ਨਾਲ ਹੀ, ਸ਼ਰਧਾਲੂ ਗੁਰਜੀਤ ਸਿੰਘ ਨੇ ਸੁਨਹਿਰੀ ਰੰਗ ਦੀ ਕਿਸ਼ਤੀ ਦੇ ਨਾਲ ਚੱਪੂ ਵੀ ਸਫਾਈ ਲਈ ਦਾਨ ਕੀਤੇ ਹਨ ।

ਕਿਸ਼ਤੀ ਸੇਵਾ ਪ੍ਰਦਾਨ ਕਰਨ ਵਾਲੇ ਸ਼ਰਧਾਲੂ ਪਰਿਵਾਰ ਦੇ ਇੱਕ ਹੋਰ ਮੈਂਬਰ ਮਨਦੀਪ ਸਿੰਘ ਬਟਾਲਾ ਨੇ ਕਿਹਾ ਕਿ ਕੈਨੇਡਾ ਵਿੱਚ ਰਹਿੰਦੇ ਉਨ੍ਹਾਂ ਦੇ ਭਰਾ ਗੁਰਜੀਤ ਸਿੰਘ ਅਤੇ ਹੋਰ ਰਿਸ਼ਤੇਦਾਰ ਚਾਹੁੰਦੇ ਸਨ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਲੱਕੜ ਦੀ ਬਜਾਏ ਸੁਨਹਿਰੀ ਰੰਗ ਦੀ ਕਿਸ਼ਤੀ ਹੋਵੇ। ਇਸ ਲਈ, ਪਰਿਵਾਰ ਵੱਲੋਂ ਸ਼ਰਧਾ ਨਾਲ ਪਿੱਤਲ ਦੀ ਇੱਕ ਕਿਸ਼ਤੀ ਤਿਆਰ ਕੀਤੀ ਗਈ ਹੈ।

error: Content is protected !!