ਕੇਜਰੀਵਾਲ ਸਣੇ ਹਾਰ ਗਈ ਪੂਰੀ ਪਾਰਟੀ, ਪਰ ਆਪਣੀ ਜਿੱਤ ‘ਤੇ ਰਾਤ ਤਕ ਡਾਂਸ ਕਰਦੀ ਰਹੀ ਆਤਿਸ਼ੀ

ਕੇਜਰੀਵਾਲ ਸਣੇ ਹਾਰ ਗਈ ਪੂਰੀ ਪਾਰਟੀ, ਪਰ ਆਪਣੀ ਜਿੱਤ ‘ਤੇ ਰਾਤ ਤਕ ਡਾਂਸ ਕਰਦੀ ਰਹੀ ਆਤਿਸ਼ੀ

ਦਿੱਲੀ (ਵੀਓਪੀ ਬਿਊਰੋ); Atishi win, aap lost, delhi ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਕੱਲ ਐਲਾਨ ਦਿੱਤਾ ਗਿਆ। ਇਸ ਤਰ੍ਹਾਂ ਜਿੱਥੇ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਮਿਲੀ, ਉੱਥੇ ਹੀ ਕਾਂਗਰਸ ਦਾ ਤਾਂ ਬਿਲਕੁਲ ਹੀ ਸੁਪੜਾ ਸਾਫ ਹੋ ਗਿਆ। ਇਸੇ ਦੇ ਨਾਲ ਹੀ ਭਾਜਪਾ ਨੇ 48 ਸੀਟਾਂ ਲੈ ਕੇ ਦਿੱਲੀ ਦੀ ਸੱਤਾ ‘ਤੇ ਕਬਜ਼ਾ ਕਰ ਲਿਆ। 27 ਸਾਲ ਬਾਅਦ ਦਿੱਲੀ ਦੀ ਸੱਤਾ ਦੇ ਭਾਜਪਾ ਦਾ ਕਬਜ਼ਾ ਹੋਇਆ ਹੈ।

ਇਸੇ ਦੌਰਾਨ ਜਿੱਥੇ ਹੁਣ ਭਾਜਪਾ ਵੱਲੋਂ ਮੁੱਖ ਮੰਤਰੀ ਚਿਹਰੇ ਦੇ ਨੂੰ ਲੈ ਕੇ ਮੰਥਨ ਹੋ ਰਿਹਾ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਧੁਰੰਤਰ ਜਿਹਨਾਂ ਵਿੱਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਿੰਦਰ ਜੈਨ ਅਤੇ ਸੌਰਵ ਭਾਰਤਵਾਜ ਵਰਗੇ ਵੱਡੇ ਚਿਹਰੇ ਹਾਰ ਦਾ ਸਾਹਮਣਾ ਕਰਕੇ ਮਾਯੂਸ ਬੈਠੇ ਹਨ, ਉੱਥੇ ਹੀ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਸੀਐੱਮ ਅਤੀਸ਼ੀ ਨੇ ਆਪਣੇ ਸੀਟ ਬਚਾਉਣ ਵਿੱਚ ਕਾਮਯਾਬੀ ਹਾਸਿਲ ਕਰ ਲਈ ਹੈ।

ਦੇਖਿਆ ਜਾਵੇ ਤਾਂ ਜਿੱਥੇ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤੇ ਧੁਰੰਦਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਮਾਯੂਸ ਸਨ, ਉੱਥੇ ਹੀ ਆਤਿਸ਼ੀ ਦੇਰ ਸ਼ਾਮ ਤੱਕ ਆਪਣੀ ਜਿੱਤ ਦੀ ਖੁਸ਼ੀ ਮਨਾਉਂਦੀ ਹੋਈ ਨਜ਼ਰ ਆਈ।

error: Content is protected !!