ਪਾਵਰ-ਲਿਫਟਰ ਨਾਬਾਲਿਗ ਖਿਡਾਰਨ ਨੇ ਚੁੱਕਿਆ 270 KG ਭਾਰ ਤਾਂ ਧੌਣ ਟੁੱਟ+ਣ ਕਾਰਨ ਛੱਡੇ ਸਾਹ

ਪਾਵਰ-ਲਿਫਟਰ ਨਾਬਾਲਿਗ ਖਿਡਾਰਨ ਨੇ ਚੁੱਕਿਆ 270 KG ਭਾਰ ਤਾਂ ਧੌਣ ਟੁੱਟ+ਣ ਕਾਰਨ ਛੱਡੇ ਸਾਹ

ਬੀਕਾਨੇਰ (ਵੀਓਪੀ ਬਿਊਰੋ) Powerlifter, Rajasthan, accident ਰਾਜਸਥਾਨ ‘ਚ ਇੱਕ ਮਹਿਲਾ ਖਿਡਾਰਨ ਦੀ ਮੌਤ ਹੋ ਗਈ ਹੈ, ਇਹ ਮੌਤ ਉਸ ਸਮੇਂ ਹੋਈ ਜਦ ਉਹ ਖੇਡ ਦਾ ਅਭਿਆਸ ਕਰ ਰਹੀ ਸੀ। ਦਰਅਸਲ ਇਹ ਖਿਡਾਰਨ ਪਾਵਰ ਲਿਫਟਰ ਸੀ ਅਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜੂਨੀਅਰ ਕੌਮੀ ਖੇਡਾਂ ਵਿੱਚ ਮ੍ਰਿਤਕ ਖਿਡਾਰਨ ਸੋਨ ਤਮਗਾ ਜੇਤੂ ਸੀ।

ਦੱਸਿਆ ਜਾ ਰਿਹਾ ਹੈ ਕਿ ਬੀਕਾਨੇਰ ‘ਚ ਪ੍ਰੈਕਟਿਸ ਦੌਰਾਨ 270 ਕਿਲੋਗ੍ਰਾਮ ਦੀ ਰਾਡ ਗਰਦਨ ‘ਤੇ ਡਿੱਗਣ ਨਾਲ ਮਹਿਲਾ ਖਿਡਾਰਨ ਦੀ ਮੌਤ ਹੋ ਗਈ। ਮਹਿਲਾ ਪਾਵਰ-ਲਿਫਟਰ ਯਸ਼ਤਿਕਾ ਆਚਾਰੀਆ (17) ਦੀ ਜਿੰਮ ਵਿੱਚ ਅਭਿਆਸ ਕਰ ਰਹੀ ਸੀ, ਇਸ ਦੌਰਾਨ ਹੀ ਇਹ ਹਾਦਸਾ ਵਾਪਰਿਆ ਹੈ। 270 ਕਿਲੋਗ੍ਰਾਮ ਦੀ ਰਾਡ ਡਿੱਗਣ ਨਾਲ ਮਹਿਲਾ ਖਿਡਾਰਨ ਦੀ ਗਰਦਨ ਟੁੱਟ ਗਈ ਸੀ, ਜਿਸ ਕਾਰਨ ਇਹ ਦਰਦਨਾਕ ਹਾਦਸਾ ਹੋਇਆ। ਹਾਦਸੇ ਤੋਂ ਤੁਰੰਤ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਇਸ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

error: Content is protected !!