ਕੈਨੇਡਾ ਰਹਿੰਦੇ ਜੋੜੇ ਨੇ ਪਿੰਡ ਆ ਕੇ ਕਰਵਾਇਆ ਅਨੌਖਾ ਵਿਆਹ, ਦੁਲਹਨ ਮੁੰਡੇ ਦੇ ਘਰ ਆਈ ਬਰਾਤ ਲੈ ਕੇ, ਖੇਤਾਂ ‘ਚ ਲਾਇਆ ਟੈਂਟ
Punjab, Firozpur, marriage
ਵੀਓਪੀ ਬਿਊਰੋ- ਫਿਰੋਜ਼ਪੁਰ ਵਿੱਚ ਇੱਕ ਵਿਆਹ ਸੁਰਖੀਆਂ ਵਿੱਚ ਆਇਆ ਹੈ। ਆਮ ਤੌਰ ‘ਤੇ ਵਿਆਹ ਸਮਾਰੋਹ ਵਿੱਚ ਲਾੜਾ ਬਰਾਤ ਲੈ ਕੇ ਲਾੜੀ ਦੇ ਘਰ ਜਾਂਦਾ ਹੈ। ਬਰਾਤ ਵਿੱਚ ਲਾੜੇ ਦਾ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੁੰਦੇ ਹਨ। ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਇਹ ਪਰੰਪਰਾ ਉਲਟ ਗਈ। ਕਿਉਂਕਿ ਇੱਥੇ ਲਾੜਾ ਨਹੀਂ ਸਗੋਂ ਲਾੜੀ ਵਿਆਹ ਦੀ ਬਾਰਾਤ ਲੈ ਕੇ ਲਾੜੇ ਦੇ ਘਰ ਪਹੁੰਚੀ।
ਇਹ ਅਨੋਖਾ ਵਿਆਹ ਫਿਰੋਜ਼ਪੁਰ ਦੇ ਪਿੰਡ ਕਰੀ ਕਲਾਂ ਵਿੱਚ ਹੋਇਆ। ਲੋਕ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। ਖਾਸ ਗੱਲ ਇਹ ਹੈ ਕਿ ਲਾੜਾ-ਲਾੜੀ ਦੋਵੇਂ ਵਿਦੇਸ਼ ਵਿੱਚ ਰਹਿੰਦੇ ਹਨ, ਪਰ ਆਪਣੇ ਪਿੰਡ ਅਤੇ ਦੇਸ਼ ਨਾਲ ਜੁੜੇ ਰਹਿਣ ਲਈ, ਉਨ੍ਹਾਂ ਨੇ ਇਸ ਅਨੋਖੇ ਤਰੀਕੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਫੈਸਲੇ ਦੀ ਬਹੁਤ ਪ੍ਰਸ਼ੰਸਾ ਵੀ ਹੋ ਰਹੀ ਹੈ।