ਗਾਇਕ ਦਿਲਪ੍ਰੀਤ ਢਿੱਲੋ ਦੇ ਸ਼ੋਅ ਦੌਰਾਨ ਵਿਵਾਦ, ਭੱਜ ਕੇ ਨਾਲ ਵਾਲੇ ਹੋਟਲ ‘ਚ ਵੜਿਆ
Dilpreet dhillon, Punjab
ਵੀਓਪੀ ਬਿਊਰੋ- ਮੋਰਿੰਡਾ ਦੇ ਮਸ਼ਹੂਰ ਲੰਡਨ ਸਟਰੀਟ ਪਲਾਜ਼ਾ ਵਿਖੇ ਪੰਜਾਬ ਦੇ ਪ੍ਰਸਿੱਧ ਗਾਇਕ ਦਿਲਪ੍ਰੀਤ ਢਿੱਲੋ ਦਾ ਸਮਾਗਮ ਹੋ ਰਿਹਾ ਸੀ। ਇਹ ਸਮਾਗਮ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਿਆ, ਜਦੋਂ ਗਾਇਕ ਦਿਲਪ੍ਰੀਤ ਢਿੱਲੋ ਅਚਾਨਕ ਸਟੇਜ ਤੋਂ ਉਤਰ ਗਏ ਅਤੇ ਇੱਕ ਨੇੜਲੇ ਪੈਲਸ ਵਿੱਚ ਜਾ ਕੇ ਬੈਠ ਗਏ। ਇਸ ਸਮੇਂ ਰੌਲਾ ਇਹ ਪੈ ਗਿਆ ਕਿ ਪ੍ਰਬੰਧਕਾਂ ਵੱਲੋਂ ਪੈਸੇ ਨਹੀਂ ਦਿੱਤੇ ਗਏ ਜਦ ਕਿ ਬਾਅਦ ਵਿੱਚ ਇਹ ਸਥਿਤੀ ਸਪੱਸ਼ਟ ਹੋ ਗਈ ਤੇ ਦਿਲਪ੍ਰੀਤ ਢਿੱਲੋਂ ਨੇ ਵੀ ਕਿਹਾ ਕਿ ਪੇਮੈਂਟ ਦਾ ਕੋਈ ਮਸਲਾ ਨਹੀਂ, ਇਹ ਸਭ ਕੁਝ ਗਲਤ ਫਹਿਮੀ ਕਾਰਨ ਹੋਇਆ।
ਉਧਰ ਦਿਲਪ੍ਰੀਤ ਢਿੱਲੋ ਜਿਵੇਂ ਹੀ ਸਟੇਜ ਛੱਡ ਕੇ ਇਕ ਨੇੜਲੇ ਪੈਲਸ ਵਿੱਚ ਚਲੇ ਗਏ ਤਾਂ ਪ੍ਰਬੰਧਕ ਵੀ ਉਹਨਾਂ ਦੇ ਨਾਲ ਉੱਥੇ ਹੀ ਪਹੁੰਚ ਗਏ ਅਤੇ ਸਟੇਜ ਛੱਡਣ ਦਾ ਕਾਰਨ ਪੁੱਛਣ ਲੱਗੇ। ਇਸ ਦੌਰਾਨ ਇਸ ਦੌਰਾਨ ਮੋਰਿੰਡਾ ਪੁਲਿਸ ਵੀ ਸੁਰੱਖਿਆ ਦੇ ਮੱਦੇਨਜ਼ਰ ਉਸ ਪੈਲਸ ਵਿੱਚ ਚਲੀ ਗਈ, ਜਿੱਥੇ ਦਿਲਪ੍ਰੀਤ ਢਿੱਲੋ ਇੱਕ ਕਮਰੇ ਵਿੱਚ ਬੈਠੇ ਸਨ। ਹਾਲਾਂਕਿ ਦਿਲਪ੍ਰੀਤ ਢਿੱਲੋਂ ਦੇ ਚਲੇ ਜਾਣ ਨਾਲ ਸਰੋਤਿਆਂ ਵਿੱਚ ਵੀ ਕਾਫੀ ਨਿਰਾਸ਼ਾ ਪਾਈ ਗਈ ਅਤੇ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੋ ਗਏ।