ਆਂਗਣਵਾੜੀ ਵਰਕਰ ਕਰ ਰਹੇ ਸੀ ਸਲਾਹਾਂ, ਕਿਸੇ ਨੇ ਉੱਪਰੋਂ ਛੇੜ’ਤਾ ਮਧੂ ਮੱਖੀਆਂ ਦਾ ਛੱਤਾ, ਪਹੁੰਚੇ ਹਸਪਤਾਲ

ਆਂਗਣਵਾੜੀ ਵਰਕਰ ਕਰ ਰਹੇ ਸੀ ਸਲਾਹਾਂ, ਕਿਸੇ ਨੇ ਉੱਪਰੋਂ ਛੇੜ’ਤਾ ਮਧੂ ਮੱਖੀਆਂ ਦਾ ਛੱਤਾ, ਪਹੁੰਚੇ ਹਸਪਤਾਲ

ਫਾਜ਼ਿਲਕਾ (ਵੀਓਪੀ ਬਿਊਰੋ) Punjab, news, ajab gajab ਕਈ ਲੋਕ ਆਪਣੇ ਮਜ਼ੇ ਦੇ ਲਈ ਦੂਜਿਆਂ ਦੀ ਜਾਨ ਖਤਰੇ ਵਿੱਚ ਪਾ ਦਿੰਦੇ ਹਨ। ਇਸ ਦੌਰਾਨ ਅਜਿਹੇ ਸ਼ਰਾਰਤੀ ਅਨਸਰਾਂ ਦਾ ਕੁਝ ਸਮੇਂ ਲਈ ਮਜ਼ਾਕ ਦੂਜਿਆਂ ਨੂੰ ਕਾਫੀ ਵੱਡੀ ਪਰੇਸ਼ਾਨੀ ਦੇ ਵਿੱਚ ਪਾ ਦਿੰਦਾ ਹੈ। ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਦੀ ਜ਼ਿੰਦਗੀ ਦੇ ਨਾਲ ਅਜਿਹੇ ਲੋਕ ਅੱਗੇ ਤੋਂ ਮਜ਼ਾਕ ਨਾ ਕਰਨ।

ਤੁਹਾਨੂੰ ਦੱਸ ਦੇਈਏ ਕਿ ਫਾਜ਼ਿਲਕਾ ਤੋਂ ਇੱਕ ਅਜਿਹਾ ਹੀ ਮਾਮਲਾ ਆਇਆ ਹੈ, ਜਿੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਦੂਜਿਆਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ। ਦਰਅਸਲ ਇੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਮਧੂ ਮੱਖੀਆਂ ਦੇ ਛੱਤੇ ਨੂੰ ਹੀ ਛੇੜ ਦਿੱਤਾ ਅਤੇ ਇਸ ਨਾਲ ਨੇੜੇ ਦੇ ਲੋਕਾਂ ਨੂੰ ਜਾਨ ਦੀ ਪੈ ਗਈ ਅਤੇ ਮਧੂ ਮੱਖੀਆਂ ਦੇ ਡੰਗ ਕਾਰਨ ਕੁਝ ਲੋਕ ਹਸਪਤਾਲ ਵੀ ਪਹੁੰਚ ਗਏ।

ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿੱਚ ਆਂਗਣਵਾੜੀ ਵਰਕਰਾਂ ਦੀ ਮੀਟਿੰਗ ਹੋ ਰਹੀ ਸੀ, ਇਸ ਦੌਰਾਨ ਦੱਸਿਆ ਜਾ ਰਿਹਾ ਕਿ ਕਿਸੇ ਸ਼ਰਾਰਤੀ ਲੋਕਾਂ ਵੱਲੋਂ ਰੁੱਖ ‘ਤੇ ਲੱਗੇ ਮਧੂਮੱਖੀ ਦੇ ਛੱਤੇ ਨੂੰ ਪੱਥਰ ਮਾਰ ਦਿੱਤਾ ਗਿਆ, ਜਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਉੱਡੀਆਂ ਮਧੂ ਮੱਖੀਆਂ ਨੇ ਆਂਗਣਵਾੜੀ ਵਰਕਰਾਂ ‘ਤੇ ਹਮਲਾ ਕਰ ਦਿੱਤਾ।

ਇਸ ਦੌਰਾਨ ਕਈ ਮਹਿਲਾਵਾਂ ਜ਼ਖਮੀ ਹੋਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਐਂਬਲੈਂਸ ਦੇ ਜਰੀਏ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

error: Content is protected !!