ਸੁਨੰਦਾ ਸ਼ਰਮਾ ਤੋਂ ਬਾਅਦ ਸ਼੍ਰੀ ਬਰਾੜ ਤੇ ਕਾਕਾ ਵੀ ਆਏ ਸਾਹਮਣੇ, ਕਿਹਾ- ਸਾਡੇ ਨਾਲ ਵੀ ਹੋਇਆ ਧੱਕਾ

ਸੁਨੰਦਾ ਸ਼ਰਮਾ ਤੋਂ ਬਾਅਦ ਸ਼੍ਰੀ ਬਰਾੜ ਤੇ ਕਾਕਾ ਵੀ ਆਏ ਸਾਹਮਣੇ, ਕਿਹਾ- ਸਾਡੇ ਨਾਲ ਵੀ ਹੋਇਆ ਧੱਕਾ

Punjab, music, industry
ਵੀਓਪੀ ਬਿਊਰੋ- ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਦਾ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਨਾਲ ਵਿਵਾਦ ਕਾਫੀ ਜਿਆਦਾ ਸੁਰਖਿਆਂ ਵਿੱਚ ਆ ਗਿਆ ਹੈ। ਪਿੰਕੀ ਧਾਲੀਵਾਲ ਜਿੱਥੇ ਪੁਲਿਸ ਦੀ ਗ੍ਰਿਫਤ ਵਿੱਚ ਹੈ, ਉੱਥੇ ਹੀ ਉਸਦਾ ਪੁੱਤਰ ਪੰਜਾਬ ਤੋਂ ਫਰਾਰ ਦੱਸਿਆ ਜਾ ਰਿਹਾ। ਇਸੇ ਦੇ ਨਾਲ ਹੀ ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਹੋਰ ਵੀ ਕਈ ਕਲਾਕਾਰਾਂ ਨੇ ਸੁਰਿੰਦਰ ਸ਼ਰਮਾ ਦੇ ਹੱਕ ਵਿੱਚ ਆਉਣਾ ਸ਼ੁਰੂ ਕਰ ਦਿੱਤਾ।

ਇਸੇ ਦੇ ਨਾਲ ਸ਼੍ਰੀ ਬਰਾੜ ਜੋ ਕਿ ਪੰਜਾਬੀ ਸਿੰਗਰ ਨੇ ਅਤੇ ਉਹਨਾਂ ਨੇ ਕਈ ਕਿਸਾਨਾਂ ਦੇ ਹੱਕ ਵਿੱਚ ਗਾਣੇ ਗਾਏ ਹੋਏ ਨੇ ਉਹਨਾਂ ਨੇ ਵੀ ਵੱਡਾ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੇ ਵੀ ਕਾਫੀ ਤਸ਼ੱਦਦ ਸਹਿਣ ਕੀਤੇ ਅਤੇ ਪਿੰਕੀ ਧਾਲੀਵਾਲ ਨੇ ਉਹਨਾਂ ਦੇ ਵੀ ਕਾਫੀ ਜ਼ੁਲਮ ਕੀਤੇ ਨੇ ਇਸ ਤੋਂ ਬਾਅਦ ਉਹਨਾਂ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਇਸੇ ਦੇ ਨਾਲ ਉਹਨਾਂ ਨੇ ਪੋਸਟ ਪਾ ਕੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਤਿੰਨ ਸਾਲ ਪਹਿਲਾਂ ਉਹਨਾਂ ਨੇ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਇਸ ਮਾਮਲੇ ਤੋਂ ਜਾਣੂ ਕਰਵਾਇਆ ਸੀ ਪਰ ਇਸ ਤੋਂ ਬਾਅਦ ਵੀ ਉਸ ਉੱਤੇ ਕੋਈ ਕਾਰਵਾਈ ਨਹੀਂ ਹੋਈ ਸੀ।

ਇਸੇ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਕਾਕਾ ਨੇ ਵੀ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਪਾ ਕੇ ਲਿਖਿਆ ਹੈ ਕਿ ਮੈਂ ਸੋਚਿਆ ਸੀ ਕਿ ਮੇਰੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੋਈ ਵੱਡਾ ਤਸ਼ਦਦ ਹੋ ਰਿਹਾ ਪਰ ਇੱਥੇ ਤਾਂ ਹਰ ਕੋਈ ਦੁਖੀ ਹੈ। ਇਸ ਤੋਂ ਬਾਅਦ ਹੋਰ ਵੀ ਕਈ ਜਿਵੇਂ ਕਿ ਸੋਨਮ ਬਾਜਵਾ ਅਤੇ ਹੋਰ ਕਈ ਪੰਜਾਬੀ ਸਿੰਗਰ ਐਕਟਰ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਆਉਣਾ ਸ਼ੁਰੂ ਹੋ ਗਏ ਹਨ।

error: Content is protected !!