ਖੰਨਾ ‘ਚ ਘਰੋਂ ਹੀ 8 ਸਾਲ ਦਾ ਬੱਚਾ ਚੁੱਕ ਕੇ ਲੈ ਗਏ ਬਦਮਾਸ਼, ਅੰਮ੍ਰਿਤਸਰ ‘ਚ ਟਿਊਸ਼ਨ ਗਿਆ ਬੱਚਾ ਹੋਇਆ ਲਾਪਤਾ

ਖੰਨਾ ‘ਚ ਘਰੋਂ ਹੀ 8 ਸਾਲ ਦਾ ਬੱਚਾ ਚੁੱਕ ਕੇ ਲੈ ਗਏ ਬਦਮਾਸ਼, ਅੰਮ੍ਰਿਤਸਰ ‘ਚ ਟਿਊਸ਼ਨ ਗਿਆ ਬੱਚਾ ਹੋਇਆ ਲਾਪਤਾ

ਖੰਨਾ Kidnap, khanna, amritsar, (ਵੀਓਪੀ ਬਿਊਰੋ)ਆਏ ਦਿਨ ਪੰਜਾਬ ਵਿੱਚ ਅਪਰਾਧ ਸਿਖਰਾਂ ‘ਤੇ ਪਹੁੰਚ ਰਿਹਾ ਹੈ। ਪੁਲਿਸ ਜ਼ਿਲ੍ਹਾ ਖੰਨਾ ਦੇ ਪਿੰਡ ਸੀਹਾਂ ਦੌਦ ਵਿਖੇ ਦੇਰ ਸ਼ਾਮ ਇੱਕ ਘਰ ਦੇ ਵਿਹੜੇ ਵਿੱਚ ਖੇਡਦੇ ਇੱਕ 8 ਸਾਲਾ ਮਾਸੂਮ ਬੱਚੇ ਨੂੰ ਦੋ ਮੋਟਰਸਾਈਕਲ ਸਵਾਰ ਚੱਕ ਕੇ ਫਰਾਰ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੀਹਾਂ ਦੌਦ ਦੇ ਆੜ੍ਹਤੀ ਗੁਰਜੰਟ ਸਿੰਘ ਦਾ ਪੋਤਰਾ ਅਤੇ ਰਾਜਵੀਰ ਸਿੰਘ ਦਾ ਲੜਕਾ ਸ਼ਾਮ ਨੂੰ ਘਰ ਦੇ ਵੇਹੜੇ ਵਿੱਚ ਹੀ ਖੇਡ ਰਿਹਾ ਸੀ ਤਾਂ ਦੋ ਨੌਜਵਾਨ ਘਰ ਵਿੱਚ ਦਾਖਿਲ ਹੋ ਕੇ ਬੱਚੇ ਨੂੰ ਚੁੱਕ ਕੇ ਲੈ ਗਏ ਮੋਟਰ ਸਾਈਕਲ ਭਜਾ ਕੇ ਲੰਘ ਗਏ। ਸਰਪੰਚ ਇੰਦਰਜੀਤ ਸਿੰਘ ਸੀਹਾਂ ਦੌਦ ਨੇ ਦੱਸਿਆ ਕਿ ਘਰਦਿਆਂ ਦੇ ਰੋਲਾ ਪਾਉਣ ‘ਤੇ ਪਿੰਡ ਦੇ ਨੌਜਵਾਨਾਂ ਨੇ ਵੀ ਪਿੱਛਾ ਕੀਤਾ ਜੋ ਕਿ ਰਾਣਵਾਂ ਹਾਈਵੇਅ ਪੁੱਲ ਤੱਕ ਪਿੱਛਾ ਕਰਦੇ ਰਹੇ ਜਿੱਥੇ ਉਕਤ ਅਗਵਾਕਾਰ ਮਿੱਟੀ ਉਡਾ ਕੇ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋਏ।

ਉਨ੍ਹਾਂ ਦੱਸਿਆ ਕਿ ਬਿਨ੍ਹਾਂ ਨੰਬਰ ਪਲੇਟ ਤੋਂ ਪਲਟੀਨਾ ਮੋਟਰਸਾਈਕਲ ਵਾਲੇ ਉਕਤ ਅਗਵਾਕਾਰਾਂ ਵਿੱਚੋਂ ਪਿਛਲੇ ਵਿਅਕਤੀ ਨੇ ਭੂਰੀ ਲਈ ਹੋਈ ਸੀ ਅਤੇ ਦੂਸਰੇ ਨੇ ਮੂੰਹ ‘ਤੇ ਮਾਸਕ ਲਗਾਇਆ ਹੋਇਆ ਸੀ। ਮੌਕੇ ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਤਫ਼ਤੀਸ ਆਰੰਭੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਲੇ ਦੁਆਲੇ ਥਾਣਿਆਂ ਵਿੱਚ ਅਲਰਟ ਕਰ ਦਿੱਤਾ ਗਿਆ ਹੈ ਅਤੇ ਸੀ.ਸੀ.ਟੀ.ਵੀ. ਫੁਟੇਜਾਂ ਖੰਗਾਲੀਆਂ ਜਾ ਰਹੀਆਂ ਹਨ ਤਾਂ ਜੋ ਜਲਦ ਤੋਂ ਜਲਦ ਬੱਚੇ ਨੂੰ ਸੁਰੱਖਿਅਤ ਭਾਲ ਕੇ ਵਾਰਿਸਾ ਦੇ ਹਵਾਲੇ ਕੀਤਾ ਜਾਵੇ ਅਤੇ ਇਸ ਅਗਵਾ ਦੀ ਸਾਜ਼ਿਸ ਦਾ ਪਰਦਾਫਾਸ਼ ਕੀਤਾ ਜਾਵੇ।

ਇਸੇ ਤਰ੍ਹਾ ਬੀਤੇ ਦਿਨ ਸ਼ਾਮ ਨੂੰ ਤਕਰੀਬਨ 6 ਵਜੇ ਘਰੋਂ ਟਿਊਸ਼ਨ ਪੜ੍ਹਨ ਗਿਆ 12 ਸਾਲ ਦਾ ਮਾਸੂਮ ਗਾਇਬ ਹੋ ਗਿਆ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ, ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਛੇਹਰਟਾ ਦੇ ਭੱਲਾ ਕਲੋਨੀ ਦੀ ਘਟਨਾ ਦੱਸੀ ਜਾ ਰਹੀ ਹੈ। ਛੇਹਰਟਾ ਪੁਲਿਸ ਵੱਖ-ਵੱਖ ਟੀਮਾਂ ਬਣਾ ਕੇ ਲਗਾਤਾਰ ਬੱਚੇ ਦੀ ਭਾਲ ਕਰ ਰਹੀ ਹੈ।

error: Content is protected !!