ਵਿਗਿਆਨੀ ਨੂੰ ਮਾਰਿਆ ਧੱਕਾ, ਥਾਈਂ ਹੋਈ ਮੌ+ਤ, ਪਾਰਕਿੰਗ ਨੂੰ ਲੈ ਕੇ ਕਰ ਰਿਹਾ ਸੀ ਬਹਿਸ
ਵੀਓਪੀ ਬਿਊਰੋ- ਮੁਹਾਲੀ ਵਿੱਚ ਇੱਕ ਵਿਗਿਆਨੀ ਦੀ ਮੌਤ ਹੋ ਗਈ। ਇਹ ਮੌਤ ਇੱਕ ਝਗੜੇ ਦੌਰਾਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਗੱਲ ਤੋਂ ਹੋਏ ਝਗੜੇ ਤੋਂ ਬਾਅਦ ਉਕਤ ਸ਼ਖਸ ਦੀ ਮੌਤ ਹੋ ਗਈ।

ਪੂਰਾ ਮਾਮਲਾ ਇਹ ਹੈ ਕਿ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਮੁਹਾਲੀ ਵਿੱਚ ਕੰਮ ਕਰਨ ਵਾਲੇ ਇੱਕ ਵਿਗਿਆਨੀ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਵਿਗਿਆਨੀ ਦੀ ਪਛਾਣ ਮੋਹਾਲੀ ਦੇ ਰਹਿਣ ਵਾਲੇ ਅਭਿਸ਼ੇਕ ਵਜੋਂ ਹੋਈ ਹੈ। ਮ੍ਰਿਤਕ ਕਾਫ਼ੀ ਸਮੇਂ ਤੋਂ ਬਿਮਾਰ ਸੀ। ਉਸ ਦੇ ਦੋਵੇਂ ਗੁਰਦਿਆਂ ਦੀ ਸਮੱਸਿਆ ਸੀ। ਉਸਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਚੱਲ ਰਿਹਾ ਸੀ।



