Skip to content
Thursday, March 13, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
March
13
ਜਬਰ-ਜਨਾਹ ਕਰਕੇ ਸਰਪੰਚ ਹੋ ਗਿਆ ਰੂਪੋਸ਼, ਪੁਲਿਸ ਨੇ ਕੱਢ ਲਿਆ ਪਤਾਲ ‘ਚੋਂ
Crime
Latest News
National
Punjab
ਜਬਰ-ਜਨਾਹ ਕਰਕੇ ਸਰਪੰਚ ਹੋ ਗਿਆ ਰੂਪੋਸ਼, ਪੁਲਿਸ ਨੇ ਕੱਢ ਲਿਆ ਪਤਾਲ ‘ਚੋਂ
March 13, 2025
VOP TV
ਜਬਰ-ਜਨਾਹ ਕਰਕੇ ਸਰਪੰਚ ਹੋ ਗਿਆ ਰੂਪੋਸ਼, ਪੁਲਿਸ ਨੇ ਕੱਢ ਲਿਆ ਪਤਾਲ ‘ਚੋਂ
ਵੀਓਪੀ ਬਿਊਰੋ – ਰੂਪਨਗਰ ਰੂਪਨਗਰ ਪੁਲਿਸ ਨੇ ਜਬਰ-ਜਨਾਹ ਦੇ ਦੋਸ਼ੀ ਸਰਪੰਚ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਰੂਪਨਗਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਬਰ-ਜਨਾਹ ਦੇ ਦੋਸ਼ੀ ਹਰਵਿੰਦਰ ਸਿੰਘ ਸਰਪੰਚ ਵਾਸੀ ਪਿੰਡ ਕੰਧੋਲਾ ਥਾਣਾ ਸ੍ਰੀ ਚਮਕੌਰ ਸਾਹਿਬ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਗਿਆ ਕਿ ਮੁਕੱਦਮਾ ਨੰਬਰ 16 ਮਿਤੀ 16-02-2025 ਅ/ਧ 64, 61(2) ਬੀਐਨਐਸ, 06 ਪੋਕਸੋ ਐਕਟ 3(2), (ਵੀ.ਏ) ਐੱਸਸੀ/ਐਸਟੀ ਐਕਟ ਥਾਣਾ ਸ੍ਰੀ ਚਮਕੌਰ ਸਾਹਿਬ ਪੀੜਤ ਲੜਕੀ ਦੇ ਬਿਆਨਾਂ ‘ਤੇ ਦੋਸ਼ੀ ਹਰਵਿੰਦਰ ਸਿੰਘ ਸਰਪੰਚ ਅਤੇ ਮਨਦੀਪ ਸਿੰਘ ਵਾਸੀ ਪਿੰਡ ਕੰਧੋਲਾ ਥਾਣਾ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਦਰਜ ਰਜਿਸਟਰ ਹੋਇਆ ਸੀ, ਜੋ ਇਸ ਮੁਕੱਦਮਾ ਵਿੱਚ ਦੋਸ਼ੀ ਮਨਦੀਪ ਸਿੰਘ ਨੂੰ 16 ਫਰਵਰੀ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮੁਕੱਦਮਾ ਵਿੱਚ ਦੋਸ਼ੀ ਹਰਵਿੰਦਰ ਸਿੰਘ ਸਰਪੰਚ ਪਿੰਡ ਕੰਧੋਲਾ ਆਪਣੀ ਗ੍ਰਿਫਤਾਰੀ ਤੋਂ ਡਰਦਾ ਭੱਜਿਆ ਹੋਇਆ ਰੂਪੋਸ਼ ਹੋ ਗਿਆ ਸੀ।
ਇਸ ਸਬੰਧੀ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਦੋਸ਼ੀ ਨੂੰ ਪਨਾਹ ਦੇਣ ਵਾਲੇ ਨਛੱਤਰ ਸਿੰਘ ਵਾਸੀ #2014 ਮਹਿੰਦਰਾ ਕਲੋਨੀ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਖਿਲਾਫ ਮੁਕੱਦਮਾ ਨੰਬਰ 23 ਮਿਤੀ 01.03.2025 ਅ/ਧ 249(ਬੀ) ਬੀਐਨਐਸ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨਛੱਤਰ ਸਿੰਘ ਦੋਸ਼ੀ ਹਰਵਿੰਦਰ ਸਿੰਘ ਦੇ ਹੋਟਲ ਦਾ ਮੈਨੇਜਰ ਰਿਹਾ ਹੈ, ਜਿਸਨੇ ਦੋਸ਼ੀ ਹਰਵਿੰਦਰ ਸਿੰਘ ਨੂੰ ਆਪਣੇ ਨਾਮ ਤੇ ਇੱਕ ਮੋਬਾਇਲ ਫੋਨ ਅਤੇ ਇੱਕ ਸਿਮ ਲੈ ਕੇ ਦਿੱਤੇ ਸਨ। ਜਿਸਤੇ ਮੁਕਦਮਾ ਦੀ ਵਿਗਿਆਨਿਕ ਅਤੇ ਤਕਨੀਕੀ ਢੰਗਾ ਨਾਲ ਤਫਤੀਸ਼ ਕਰਦੇ ਹੋਏ ਅਮਨਦੀਪ ਸਿੰਘ ਉਰਫ ਅਮਨਾ ਸਰਪੰਚ ਪਿੰਡ ਰਣਕੇ ਥਾਣਾ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ।
ਦੋਸ਼ੀ ਅਮਨਦੀਪ ਸਿੰਘ ਦੀ ਪੁਛਗਿੱਛ ਤੇ ਪਤਾ ਲੱਗਾ ਕਿ ਕੁਲਵੰਤ ਸਿੰਘ ਵਾਸੀ ਪਿੰਡ ਸੋਹੀਆ ਥਾਣਾ ਜਗਰਾਓ ਹਾਲ ਵਾਸੀ ਕੈਨੇਡਾ ਜੋ ਹਰਵਿੰਦਰ ਸਿੰਘ ਦੀ ਭੂਆ ਦਾ ਲੜਕਾ ਹੈ, ਨੇ ਦੋਸ਼ੀ ਹਰਵਿੰਦਰ ਸਿੰਘ ਨੂੰ ਅਪਣੇ ਚਾਚੇ ਸਹੁਰੇ ਦੇ ਘਰ ਲੁਕਾਅ ਛੁਪਾ ਕੇ ਰੱਖਿਆ ਹੈ, ਨੂੰ ਵੀ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ ਅਤੇ ਉਸਦੀ ਐਲਓਸੀ ਜਾਰੀ ਕਰਵਾਈ ਗਈ ਸੀ, ਜਿਸਨੂੰ ਐਲਓਸੀ ਦੇ ਅਧਾਰ ਤੇ ਇਮੀਗ੍ਰੇਸ਼ਨ ਵਿਭਾਗ ਮੁੰਬਈ ਵਲੋ ਡਿਟੇਨ ਕਰ ਲਿਆ ਸੀ ਜਿਸਨੂੰ ਮਿਤੀ 06.03.2025 ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਹਰਵਿੰਦਰ ਸਿੰਘ ਵੀ ਬਾਹਰ ਭੱਜਣ ਦੀ ਫਿਰਾਕ ਵਿੱਚ ਸੀ, ਜਿਸਦੀ ਵੀ ਐਲਓਸੀ ਜਾਰੀ ਕਰਵਾਈ ਗਈ ਸੀ ਅਤੇ ਦੋਸ਼ੀ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਜਿਸਨੂੰ ਇਲੈਕਟ੍ਰਾਨਿਕ, ਪ੍ਰਿੰਟ ਅਤੇ ਸ਼ੋਸਲ ਮੀਡੀਆ ਰਾਹੀ ਪ੍ਰਸਾਰਿਤ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਦੋਸ਼ੀ ਹਰਵਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਕੋਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਜੇਲ੍ਹ ਬੰਦ ਕਰਵਾਇਆ ਗਿਆ। ਤਫਤੀਸ਼ ਦੌਰਾਨ ਜਿਮੀਦਾਰਾਂ ਢਾਬਾ ਕਮ ਮੈਰਿਜ ਪੈਲੇਸ ਦੇ ਮਾਲਕ ਦਵਿੰਦਰ ਸਿੰਘ ਨੂੰ ਮੁਕੱਦਮਾ ਵਿਚ ਨਾਮਜ਼ਦ ਕੀਤਾ ਗਿਆ ਹੈ ਜਿਸਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ।
ਐੱਸਐੱਸਪੀ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਉਕਤ ਦੋਸ਼ੀ ਦੀ ਭਾਲ ਲਈ ਐੱਸਪੀ ਸ਼੍ਰੀਮਤੀ ਰੁਪਿੰਦਰ ਕੌਰ ਸਰਾਂ, ਉਪ ਕਪਤਾਨ ਪੁਲਿਸ ਸਬ ਡਵੀਜਨ ਸ੍ਰੀ ਚਮਕੌਰ ਸਾਹਿਬ ਸ.ਮਨਜੀਤ ਸਿੰਘ, ਮੁੱਖ ਅਫਸਰ ਥਾਣਾ ਸ੍ਰੀ ਚਮਕੌਰ ਸਾਹਿਬ ਇੰਸ. ਗੁਰਪ੍ਰੀਤ ਸਿੰਘ ਅਤੇ ਇੰਚਾਰਜ ਸੀ.ਆਈ.ਏ ਰੂਪਨਗਰ ਇੰਸ. ਮਨਫੂਲ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਗਠਿਤ ਕੀਤੀਆ ਗਈਆਂ ਸਨ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
Post navigation
ਵਿਗਿਆਨੀ ਨੂੰ ਮਾਰਿਆ ਧੱਕਾ, ਥਾਈਂ ਹੋਈ ਮੌ+ਤ, ਪਾਰਕਿੰਗ ਨੂੰ ਲੈ ਕੇ ਕਰ ਰਿਹਾ ਸੀ ਬਹਿਸ
ਹੋਲੀ ‘ਤੇ ਕਿਸੇ ਦੇ ਵੀ ਲਾਇਆ ਰੰਗ ਜਾਂ ਕੀਤੀ ਹੁਲੜਬਾਜ਼ੀ ਤਾਂ ਹੋਵੇਗੀ ਸਖ਼ਤ ਕਾਰਵਾਈ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us