ਤੇਜ਼ ਰਫ਼ਤਾਰ ਹੁੱਲੜਬਾਜ਼ ਟਰੈਕਟਰ ਚਾਲਕਾਂ ਨੇ ਮਾਰੀ ਕੁੜੀ ਨੂੰ ਟੱਕਰ, ਤਿਆਗੇ ਪ੍ਰਾਣ

ਤੇਜ਼ ਰਫ਼ਤਾਰ ਹੁੱਲੜਬਾਜ਼ ਟਰੈਕਟਰ ਚਾਲਕਾਂ ਨੇ ਮਾਰੀ ਕੁੜੀ ਨੂੰ ਟੱਕਰ, ਤਿਆਗੇ ਪ੍ਰਾਣ

ਵੀਓਪੀ ਬਿਊਰੋ- ਹੋਲਾ ਮਹੱਲਾ ਦੇ ਵਿਸ਼ੇਸ਼ ਦਿਨਾਂ ਵਿੱਚ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੰਗਤ ਵਿੱਚ ਕਈ ਸ਼ਰਾਰਤੀ ਅਨਸਰ ਵੀ ਮੌਜੂਦ ਹੁੰਦੇ ਨੇ। ਜੋ ਆਪਣੇ ਵਾਹਨਾਂ ਉੱਤੇ ਹੁੱਲੜਬਾਜੀ ਕਰਦੇ ਹੋਏ ਆਨੰਦਪੁਰ ਸਾਹਿਬ ਨੂੰ ਆਉਣ ਅਤੇ ਜਾਂਦਿਆਂ ਹਨ ਇਸ ਦੌਰਾਨ ਕਈ ਹਾਦਸੇ ਇਹਨਾਂ ਦਿਨਾਂ ਵਿੱਚ ਵਾਪਰਦੇ ਹਨ ਅਤੇ ਕਈ ਲੋਕਾਂ ਨੂੰ ਜੋ ਬੇਕਸੂਰ ਨੇ ਅਤੇ ਸ਼ਰਾਰਤੀ ਅੰਸਰਾਂ ਤੋਂ ਦੂਰ ਨੇ ਉਹਨਾਂ ਨੂੰ ਇਸਦਾ ਖਮਿਆਜਾ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਤੋਂ, ਜਿੱਥੇ ਇਨ੍ਹਾਂ ਹੁੱਲੜਬਾਜ਼ਾਂ ਕਾਰਨ ਇੱਕ ਕੁੜੀ ਦੀ ਮੌਤ ਹੋ ਗਈ।

ਰਾਸ਼ਟਰੀ ਪੱਧਰ ਦੀ ਵੁਸ਼ੂ ਖਿਡਾਰਨ ਅੰਜਲੀ ਗਿੱਲ ਦੀ ਟਾਂਡਾ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅੰਜਲੀ ਮੋਟਰਸਾਈਕਲ ‘ਤੇ ਜਾ ਰਹੀ ਸੀ। ਪਿੰਡ ਜੰਡ ਨੇੜੇ ਸ੍ਰੀ ਆਨੰਦਪੁਰ ਸਾਹਿਬ ਦੇ ਹੋਲਾ ਮੁਹੱਲਾ ਤੋਂ ਵਾਪਸ ਆ ਰਹੇ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਉਸਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ ਵਿੱਚ ਅੰਜਲੀ ਗੰਭੀਰ ਜ਼ਖਮੀ ਹੋ ਗਈ। ਉਸਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਜਲੰਧਰ ਦੇ ਇੱਕ ਵਿਸ਼ੇਸ਼ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਅੰਜਲੀ ਇੱਕ ਰਾਸ਼ਟਰੀ ਪੱਧਰ ਦੀ ਵੁਸ਼ੂ ਖਿਡਾਰਨ ਸੀ ਅਤੇ ਟਾਂਡਾ ਸਪੋਰਟਸ ਕਲੱਬ ਵਿੱਚ ਕੋਚ ਵਜੋਂ ਕੰਮ ਕਰ ਰਹੀ ਸੀ।

error: Content is protected !!